14-08- 2025
TV9 Punjabi
Author: Sandeep Singh
ਜੇਕਰ ਤੁਸੀਂ ਕੁੱਤਿਆਂ ਦੇ ਸ਼ੌਕੀਨ ਹੋ ਅਤੇ ਤੁਸੀਂ ਆਪਣੇ ਘਰ ਇੱਕ ਪਿਆਰਾ ਦੋਸਤ ਲਿਆਉਣਾ ਚਾਹੁੰਦੇ ਹੋ। ਆਓ ਜਾਣਦੇ ਹਾਂ ਭਾਰਤ ਵਿੱਚ ਕੁੱਤਿਆਂ ਦੀਆਂ 5 ਮਹਿੰਗੀਆਂ ਨਸਲਾਂ ਬਾਰੇ।
Tibetan Mastiff ਤਿੱਬਤ ਤੋਂ ਆਉਣ ਵਾਲੀ ਸਭ ਤੋਂ ਮਹਿੰਗੀ ਅਤੇ ਸ਼ਕਤੀਸ਼ਾਲੀ ਨਸਲ। ਇਸ ਦੀ ਕੀਮਤ 2 ਲੱਖ ਤੋਂ 5 ਲੱਖ ਤੱਕ ਹੈ। ਇਹ ਕਾਲੇ, ਭੂਰੇ ਅਤੇ ਸੁਨਹਿਰੀ ਰੰਗਾਂ ਵਿੱਚ ਜ਼ਿਆਦਾਤਰ ਮਿਲਦੇ ਹਨ।
ਪਿੱਟ ਬੁੱਲ ਟੈਰੀਅਰ ਦੀ ਕੀਮਤ 1 ਲੱਖ ਤੋਂ 2 ਲੱਖ ਤੱਕ ਹੁੰਦੀ ਹੈ। ਇਹ ਨਸਲ ਸ਼ਕਤੀਸ਼ਾਲੀ ਅਤੇ ਬਹੁਤ ਮਜ਼ਬੂਤ ਹੁੰਦੀ ਹੈ। 19ਵੀਂ ਸਦੀ ਵਿੱਚ, ਇਹਨਾਂ ਨੂੰ ਬੁੱਲ-ਬੈਟਿੰਗ ਅਤੇ ਹੋਰ ਖੇਡਾਂ ਲਈ ਪਾਲਿਆ ਜਾਂਦਾ ਸੀ।
Akita ਇੱਕ ਮਜਬੂਤ ਤੇ ਸ਼ਕਤੀਸ਼ਾਲੀ ਨਸਲ ਹੈ, ਇਸ ਦੀ ਕੀਮਤ ਇਕ ਲੱਖ ਤੋਂ ਤਿੰਨ ਲੱਖ ਦੇ ਵਿਚਕਾਰ ਹੁੰਦੀ ਹੈ ਇਹ ਨਸਲ ਆਪਣੇ ਮਾਲਕਾਂ 'ਤੇ ਪ੍ਰਤੀ ਵਫਾਦਾਰ ਹੁੰਦੀ ਹੈ।
Rottweiler ਦੀ ਕੀਮਤ 30 ਹਜ਼ਾਰ ਤੋਂ ਇਕ ਲੱਖ ਦੇ ਵਿਚਕਾਰ ਹੁੰਦੀ ਹੈ। ਇਹ ਜਰਮਨ ਦੀ ਇੱਕ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਨਸਲਾਂ ਵਿਚੋਂ ਇੱਕ ਹੈ।