14-08- 2025
TV9 Punjabi
Author: Sandeep Singh
ਬਾਲੀਵੁੱਡ ਦੇ ਐਕਸ਼ਨ ਕਿੰਗ ਸੰਨੀ ਦਿਓਲ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਖ਼ਬਰਾਂ ਵਿੱਚ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਬਾਰਡਰ 2 ਦਾ ਕੰਮ ਪੂਰਾ ਕੀਤਾ ਹੈ
ਸੰਨੀ ਦਿਓਲ ਜਲਦੀ ਹੀ ਰਣਬੀਰ ਕਪੂਰ ਦੀ ਰਾਮਾਇਣ ਵਿੱਚ ਹਨੂੰਮਾਨ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ, ਅਤੇ ਉਨ੍ਹਾਂ ਨੇ ਐਕਸਲ ਐਂਟਰਟੇਨਮੈਂਟ ਨਾਲ ਵੀ ਹੱਥ ਮਿਲਾਇਆ ਹੈ।
ਭਾਵੇਂ ਸੰਨੀ ਪਾਜੀ ਨੂੰ ਹਾਲ ਹੀ ਵਿੱਚ ਫਿਲਮ ਜਾਟ ਵਿੱਚ ਦੇਖਿਆ ਗਿਆ ਸੀ, ਪਰ ਹੁਣ ਉਨ੍ਹਾਂ ਆਪਣੇ ਇੱਕ ਫੈਸਲੇ ਤੋਂ ਯੂ-ਟਰਨ ਲੈ ਲਿਆ ਹੈ।
ਸੰਨੀ ਦਿਓਲ ਆਪਣੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਲੈ ਕੇ ਆ ਸਕਦੇ ਹਨ, ਇਸ ਸਾਲ ਉਨ੍ਹਾਂ ਦੀ ਇੱਕ ਹੋਰ ਵੱਡੀ ਫਿਲਮ ਰਿਲੀਜ਼ ਲਈ ਤਿਆਰ ਹੈ
ਦਰਅਸਲ, ਫਿਲਮ ਸਫਰ ਇਸ ਸਾਲ OTT 'ਤੇ ਰਿਲੀਜ਼ ਹੋਣੀ ਸੀ, ਪਰ ਹੁਣ ਇਹ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।