15-07- 2024
TV9 Punjabi
Author: Isha Sharma
ਵਧਦੀ ਮਹਿੰਗਾਈ ਦਰਮਿਆਨ ਆਮ ਜਨਤਾ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਜੂਨ ਮਹੀਨੇ ਲਈ ਥੋਕ ਮਹਿੰਗਾਈ ਦਰ ਦੇ ਅੰਕੜੇ ਜਾਰੀ ਕਰ ਦਿੱਤੇ ਗਏ ਹਨ।
Pic Credit: Pixabay
ਜੂਨ ਮਹੀਨੇ ‘ਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਥੋਕ ਮਹਿੰਗਾਈ ਦਰ 16 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ।
ਥੋਕ ਮਹਿੰਗਾਈ ਦਰ ਪਿਛਲੇ ਮਹੀਨੇ 3 ਫੀਸਦੀ ਨੂੰ ਪਾਰ ਕਰਕੇ 3.36 ਫੀਸਦੀ ‘ਤੇ ਆ ਗਈ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ‘ਚ ਇਹ 2.61 ਫੀਸਦੀ ‘ਤੇ ਸੀ।
ਖੁਰਾਕੀ ਮਹਿੰਗਾਈ ਦਰ ਜੂਨ ‘ਚ ਵਧ ਕੇ 8.68 ਫੀਸਦੀ ਹੋ ਗਈ ਹੈ ਜੋ ਮਈ ‘ਚ 7.40 ਫੀਸਦੀ ਸੀ।
ਜੂਨ ਵਿੱਚ ਮਹਿੰਗਾਈ ਦਰ ਵਿੱਚ ਵਾਧੇ ਦਾ ਮੁੱਖ ਕਾਰਨ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਅਤੇ ਮੁੱਢਲੀਆਂ ਵਸਤਾਂ ਦੀ ਮਹਿੰਗਾਈ ਦਰ ਵਿੱਚ ਵਾਧਾ ਹੈ।
ਨਿਰਮਿਤ ਵਸਤਾਂ ਦੀ ਮਹਿੰਗਾਈ ਦਰ ਜੋ ਇਕ ਫੀਸਦੀ ਤੋਂ ਵੀ ਘੱਟ ਸੀ, ਇਸ ਵਾਰ ਲਗਭਗ ਡੇਢ ਫੀਸਦੀ ਤੱਕ ਪਹੁੰਚ ਗਈ ਹੈ।