ਕੱਲ੍ਹ 3 ਵਜੇ ਦੇਸ਼ ਭਰ ਵਿੱਚ ਲੱਗ ਜਾਵੇਗਾ ਚੋਣ ਜ਼ਾਬਤਾ, ਚੋਣ ਕਮਿਸ਼ਨ ਕਰੇਗਾ ਵੋਟਾਂ ਦੀਆਂ ਤਰੀਕਾਂ ਦਾ ਐਲਾਨ

15 March 2024

TV9Punjabi 

ਚੋਣ ਕਮਿਸ਼ਨ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ 2024 ਅਤੇ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ।

ਚੋਣ ਕਮਿਸ਼ਨ

ਦੋਵਾਂ ਨਵੇਂ ਚੋਣ ਕਮਿਸ਼ਨਰਾਂ ਨੂੰ ਵੀ ਸਾਰੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅੱਜ ਹੀ ਨਵੇਂ ਚੋਣ ਕਮਿਸ਼ਨਰ ਸੁਖਬੀਰ ਸੰਧੂ ਅਤੇ ਗਿਆਨੇਸ਼ ਕੁਮਾਰ ਨੇ ਅਹੁਦਾ ਸੰਭਾਲਿਆ ਹੈ।

ਨਵੇਂ ਚੋਣ ਕਮਿਸ਼ਨਰ

ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ 6 ਤੋਂ 7 ਪੜਾਵਾਂ ‘ਚ ਕਰਵਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਚੋਣ ਕਮਿਸ਼ਨ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਅਤੇ ਨਾਮਜ਼ਦਗੀਆਂ ਭਰਨ ਲਈ 30 ਤੋਂ 32 ਦਿਨਾਂ ਦਾ ਸਮਾਂ ਦੇ ਸਕਦਾ ਹੈ।

6 ਤੋਂ 7 ਪੜਾਵਾਂ 

ਪਹਿਲੇ ਪੜਾਅ ਦੀਆਂ ਚੋਣਾਂ 18 ਜਾਂ 20 ਅਪ੍ਰੈਲ ਨੂੰ ਹੋ ਸਕਦੀਆਂ ਹਨ। ਮਈ ਦੇ ਆਖਰੀ ਹਫ਼ਤੇ ਨਤੀਜੇ ਆ ਸਕਦੇ ਹਨ ਅਤੇ ਉਸ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਨਤੀਜੇ

ਚੋਣਾਂ ਦੇ ਐਲਾਨ ਨਾਲ ही ਚੋਣ ਜ਼ਾਬਤਾ ਵੀ ਲਾਗੂ ਹੋ ਜਾਵੇਗਾ। ਇਸ ਦੌਰਾਨ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਖੂਬ ਪਸੀਨਾ ਵਹਾ ਰਹੀਆਂ ਹਨ ਅਤੇ ਵੋਟਰਾਂ ਨੂੰ ਲੁਭਾਉਣ ਵਿੱਚ ਜੁਟੀਆਂ ਹੋਈਆਂ ਹਨ।

ਚੋਣ ਜ਼ਾਬਤਾ 

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਮੌਜੂਦਾ ਸਰਕਾਰ ਕੋਈ ਵੀ ਨਵਾਂ ਨੀਤੀਗਤ ਫੈਸਲਾ ਨਹੀਂ ਲੈ ਸਕੇਗੀ ਅਤੇ ਨਾ ਹੀ ਐਲਾਨ ਕਰ ਸਕੇਗੀ।

ਨੀਤੀਗਤ ਫੈਸਲਾ

ਮੌਜੂਦਾ ਲੋਕਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਨਵੀਂ ਸਰਕਾਰ ਦਾ ਗਠਨ ਕਰਨਾ ਹੋਵੇਗਾ।

ਲੋਕਸਭਾ ਦਾ ਕਾਰਜਕਾਲ 

ਓਲਾ ਦਾ ਐਲਾਨ! ਇਲੈਕਟ੍ਰਿਕ ਸਕੂਟਰ 25 ਹਜ਼ਾਰ ਰੁਪਏ ਤੱਕ ਸਸਤੇ 'ਚ ਮਿਲਣਗੇ