08-02- 2026
TV9 Punjabi
Author: Pritpal Singh
Getty Images
ਡੈਂਡਰਫ ਦੋ ਤਰ੍ਹਾਂ ਦੇ ਹੁੰਦੇ ਹਨ: ਡਰਾਈ ਅਤੇ ਦੂਜਾ ਸਟਿਕੀ। ਜਿਨ੍ਹਾਂ ਨੂੰ ਸਟਿਕੀ ਡੈਂਡਰਫ ਹੈ, ਉਨ੍ਹਾਂ ਨੂੰ ਜ਼ਿਆਦਾ ਤੇਲ ਲਗਾਉਣ ਤੋਂ ਬਚਣਾ ਚਾਹੀਦਾ ਹੈ। ਜਿਨ੍ਹਾਂ ਨੂੰ ਡਰਾਈ, ਜਾਂ ਝੜਨ ਵਾਲੀ ਡੈਂਡਰਫ ਹੈ ਉਹਨਾਂ ਦੀ ਸਕਿਨ ਵਿੱਚ ਨਮੀ ਦੀ ਕਮੀ ਹੁੰਦੀ ਹੈ।
ਡੈਂਡਰਫ ਨਾ ਸਿਰਫ਼ ਦੂਜਿਆਂ ਦੇ ਸਾਹਮਣੇ ਸ਼ਰਮਿੰਦਗੀ ਦਾ ਕਾਰਨ ਬਣਦਾ ਹੈ, ਸਗੋਂ ਇਹ ਵਾਲਾਂ ਦੀਆਂ ਜੜ੍ਹਾਂ ਨੂੰ ਵੀ ਕਮਜ਼ੋਰ ਕਰਦਾ ਹੈ, ਜਿਸ ਨਾਲ ਵਾਲ ਝੜਦੇ ਹਨ।
ਡੈਂਡਰਫ ਨੂੰ ਦੂਰ ਕਰਨ ਵਿੱਚ ਘਰੇਲੂ ਉਪਚਾਰ ਵੀ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਤੁਹਾਡੇ ਘਰ ਵਿੱਚ ਮਿਲਣ ਵਾਲੀਆਂ ਕੁਝ ਚੀਜ਼ਾਂ ਡੈਂਡਰਫ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰ ਸਕਦੀਆਂ ਹਨ। ਤਾਂ ਆਓ ਜਾਣਦੇ ਹਾ ਉਹ ਕਿਹੜੀਆਂ ਚੀਜਾਂ ਹੁੰਦੀਆਂ ਹਨ ?
ਅਦਰਕ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜਦੋਂ ਕਿ ਨਿੰਬੂ ਆਪਣੇ ਤੇਜ਼ਾਬੀ ਗੁਣਾਂ ਲਈ ਜਾਣਿਆ ਜਾਂਦਾ ਹੈ, ਇਸ ਲਈ ਇਹਨਾਂ ਦੋਵਾਂ ਦਾ ਰਸ ਡੈਂਡਰਫ ਨੂੰ ਦੂਰ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ।
ਅੱਧੇ ਨਿੰਬੂ ਦਾ ਰਸ ਇੱਕ ਕੋਲੀ ਵਿੱਚ ਨਿਚੋੜੋ। ਦੇ ਦੋ ਤੋਂ ਤਿੰਨ ਇੰਚ ਅਦਰਕ ਦੇ ਟੁਕੜੇ ਨੂੰ ਪੀਸ ਕੇ ਰਸ ਕੱਢ ਲਓ। ਇਸਨੂੰ ਮਿਲਾਓ ਅਤੇ ਆਪਣੀ ਸਿਰ 'ਤੇ ਲਗਾਓ। ਇਸਦੇ ਲਈ ਰੂੰ ਦੀ ਵਰਤੋਂ ਕਰ ਸਕਦੇ ਹੋ।
ਇਸ ਜੂਸ ਨੂੰ ਜ਼ਿਆਦਾ ਦੇਰ ਤੱਕ ਨਾ ਲਗਾ ਕੇ ਰੱਖਣਾ, ਇੱਕ ਘੰਟੇ ਬਾਅਦ ਆਪਣੇ ਵਾਲਾਂ ਨੂੰ ਸ਼ੈਂਪੂ ਕਰੋ। ਤੁਸੀਂ ਵੇਖੋਗੇ ਪਹਿਲੀ ਹੀ ਵਾਰ ਸ਼ਾਨਦਾਰ ਨਤੀਜੇ ਮਿਲੇ ਹਨ। ਜੇ ਚਾਹੋ, ਤਾਂ ਤੁਸੀਂ ਇਸ ਵਿਚ ਪਿਆਜ਼ ਦਾ ਰਸ ਵੀ ਮਿਲਾ ਸਕਦੇ ਹੋ।
ਡੈਂਡਰਫ ਤੋਂ ਬਚਣ ਲਈ, ਤੁਸੀ ਜ਼ਿਆਦਾ ਸ਼ੈਂਪੂ ਕਰਨ ਤੋਂ ਬਚੋ। ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਵਾਰ ਆਪਣੇ ਵਾਲ ਧੋਵੋ। ਸਖ਼ਤ ਸ਼ੈਂਪੂਆਂ ਤੋਂ ਬਚੋ, ਵੱਧ ਪਾਣੀ ਪੀਓ। ਹਫ਼ਤੇ ਵਿੱਚ ਇੱਕ ਵਾਰ ਦਹੀਂ ਦਾ ਪੈਕ ਲਗਾਓ। ਇਹ ਤੁਹਾਡੇ ਵਾਲਾਂ ਨੂੰ ਨਰਮ ਰੱਖੇਗਾ ਅਤੇ ਡੈਂਡਰਫ ਨੂੰ ਰੋਕੇਗਾ।