ਆਈਪੀਐਲ ਦਾ ਉਹ ਕੋਚ ਜਿਹੜਾ ਸ਼ਰਾਬ ਵੇਚ ਕੇ ਕਮਾਉਂਦਾ ਹੈ ਕਰੋੜਾਂ

05-04- 2024

TV9 Punjabi

Author: Rohit

Pic Credit: PTI/INSTAGRAM/GETTY

ਇਸ ਵੇਲੇ ਭਾਰਤ ਵਿੱਚ ਸਭ ਤੋਂ ਵੱਡੀ ਕ੍ਰਿਕਟ ਲੀਗ ਆਈਪੀਐਲ ਖੇਡੀ ਜਾ ਰਹੀ ਹੈ। ਇਸ ਲੀਗ ਵਿੱਚ ਦੁਨੀਆ ਦੇ ਕਈ ਮਹਾਨ ਖਿਡਾਰੀ ਹਿੱਸਾ ਲੈਂਦੇ ਹਨ। ਜਿਸ ਵਿੱਚ ਇੱਕ ਟੀਮ ਦਾ ਕੋਚ ਵੀ ਸ਼ਰਾਬ ਵੇਚ ਕੇ ਪੈਸੇ ਕਮਾਉਂਦਾ ਹੈ।

ਇਸ ਟੀਮ ਦਾ ਕੋਚ ਵੇਚਦਾ ਹੈ ਸ਼ਰਾਬ

ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਹਨ। ਕ੍ਰਿਕਟ ਤੋਂ ਇਲਾਵਾ, ਪੋਂਟਿੰਗ ਸ਼ਰਾਬ ਦੇ ਕਾਰੋਬਾਰ ਤੋਂ ਵੀ ਪੈਸਾ ਕਮਾਉਂਦੇ ਹਨ।

PBKS ਦੇ ਕੋਚ ਰਿੱਕੀ ਪੋਂਟਿੰਗ

ਪੋਂਟਿੰਗ ਨੇ 2012 ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਸ ਤੋਂ ਬਾਅਦ ਉਹਨਾਂ ਨੇ ਵਾਈਨ ਦਾ ਕਾਰੋਬਾਰ ਸ਼ੁਰੂ ਕੀਤਾ।

ਪੋਂਟਿੰਗ ਵਾਈਨ ਵੇਚਦੇ ਹਨ

ਰਿੱਕੀ ਪੋਂਟਿੰਗ ਨੇ 2020 ਵਿੱਚ ਆਪਣਾ ਵਾਈਨ ਬ੍ਰਾਂਡ 'ਪੋਂਟਿੰਗ ਵਾਈਨਜ਼' ਲਾਂਚ ਕੀਤੀ। ਇਸ ਤੋਂ ਬਾਅਦ, ਉਹਨਾਂ ਨੂੰ ਸਾਲ 2022 ਵਿੱਚ ਕਈ ਪੁਰਸਕਾਰ ਮਿਲੇ ਅਤੇ ਫਿਰ 2023 ਵਿੱਚ ਉਹਨਾਂ ਨੇ ਭਾਰਤ ਵਿੱਚ ਵੀ ਆਪਣੀ ਵਾਈਨ ਲਾਂਚ ਕੀਤੀ।

ਪੋਂਟਿੰਗ ਵਾਈਨਜ਼ 2020 ਵਿੱਚ ਕੀਤੀ ਲਾਂਚ

ਪੋਂਟਿੰਗ ਨੇ ਇਸ ਕਾਰੋਬਾਰ ਲਈ ਪੁਰਸਕਾਰ ਜੇਤੂ ਵਾਈਨ ਨਿਰਮਾਤਾ ਬੇਨ ਰਿਗਸ ਨਾਲ ਇਕਰਾਰਨਾਮਾ ਕੀਤਾ। ਜੋ ਵਾਈਨ ਦੀ ਦੁਨੀਆ ਵਿੱਚ ਇੱਕ ਵੱਡਾ ਨਾਂਅ ਹੈ।

ਬੈਨ ਰਿਗਸ ਨਾਲ ਹੱਥ ਮਿਲਾਈਆ

ਰਿੱਕੀ ਪੋਂਟਿੰਗ ਲਗਭਗ 7 ਸਾਲ ਦਿੱਲੀ ਕੈਪੀਟਲਜ਼ ਦੇ ਕੋਚ ਰਹੇ। ਇਸ ਸਾਲ ਉਹ ਪੰਜਾਬ ਕਿੰਗਜ਼ ਨਾਲ ਜੁੜੇ ਹਨ।

ਦਿੱਲੀ ਦੇ ਕੋਚ ਵੀ ਰਹੇ

ਰਿੱਕੀ ਪੋਂਟਿੰਗ ਨੂੰ ਦੁਨੀਆ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਵੀ ਗਿਣਿਆ ਜਾਂਦਾ ਹੈ। ਉਹਨਾਂ ਦੀ ਕਪਤਾਨੀ ਹੇਠ, ਆਸਟ੍ਰੇਲੀਆ ਨੇ 2003 ਅਤੇ 2007 ਦੇ ਇੱਕ ਵਨਡੇ ਵਿਸ਼ਵ ਕੱਪ ਖਿਤਾਬ ਜਿੱਤੇ।

ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ

ਮਨੋਜ ਕੁਮਾਰ ਬਾਰੇ ਇਹ 5 ਗੱਲਾਂ ਨਹੀਂ ਜਾਣਦੇ ਹੋਵੋਗੇ ਤੁਸੀਂ!