ਆਮ ਆਦਮੀ ਪਾਰਟੀ ਸਰਕਾਰ ਦਾ ਤੀਜਾ ਬਜਟ ਅੱਜ ਪੇਸ਼ ਕਰਨਗੇ ਪੰਜਾਬ ਦੇ ਵਿੱਤ ਮੰਤਰੀ

5 March 2024

TV9 Punjabi

ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੂਬੇ 'ਤੇ ਵੱਧ ਰਹੇ ਕਰਜ਼ੇ ਦੀ ਹੋਵੇਗੀ। ਸੂਬੇ ਸਿਰ ਇਸ ਸਮੇਂ 3.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ।

3.50 ਲੱਖ ਕਰੋੜ ਰੁਪਏ

ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੋਮਵਾਰ ਨੂੰ ਪੇਸ਼ ਕੀਤੇ ਬਜਟ ਵਿੱਚ ਔਰਤਾਂ ਲਈ 1000 ਰੁਪਏ ਦੀ ਸਨਮਾਨ ਯੋਜਨਾ ਸ਼ੁਰੂ ਕੀਤੀ।

ਆਮ ਆਦਮੀ ਪਾਰਟੀ

ਵਿਧਾਨ ਸਭਾ ਚੋਣਾਂ 'ਚ 'ਆਪ' ਨੇ ਇਕ ਕਰੋੜ ਔਰਤਾਂ ਨੂੰ 1000 ਰੁਪਏ ਮਹੀਨਾ ਭੱਤਾ ਦੇਣ ਦਾ ਵਾਅਦਾ ਕੀਤਾ ਸੀ।

ਵਿਧਾਨ ਸਭਾ ਚੋਣਾਂ

ਸਭ ਦੀਆਂ ਨਜ਼ਰਾਂ ਵਿੱਤ ਮੰਤਰੀ 'ਤੇ ਹੋਣਗੀਆਂ ਕਿ ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੀ ਤਰਜ਼ 'ਤੇ ਕੋਈ ਐਲਾਨ ਕਰਦੇ ਹਨ ਜਾਂ ਨਹੀਂ।

ਐਲਾਨ 

'ਆਪ' ਸਰਕਾਰ ਲਈ ਪੰਜਾਬ 'ਚ ਇਸ ਸਕੀਮ ਨੂੰ ਲਾਗੂ ਕਰਨਾ ਆਸਾਨ ਨਹੀਂ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਬਿਜਲੀ 'ਤੇ 22 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ। 

ਸਬਸਿਡੀ

ਇੱਕ ਕਰੋੜ ਮਹਿਲਾ ਵੋਟਰ ਹਨ। ਇੱਥੇ 50 ਲੱਖ ਦੇ ਕਰੀਬ ਔਰਤਾਂ ਹਨ ਜਿਨ੍ਹਾਂ ਨੂੰ ਕਿਸੇ ਵੀ ਸਰਕਾਰੀ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ, ਇਸ ਲਈ ਸਰਕਾਰ ਨੂੰ ਹਰ ਮਹੀਨੇ 500 ਕਰੋੜ ਰੁਪਏ ਦੀ ਲੋੜ ਪਵੇਗੀ। 

ਇੱਕ ਕਰੋੜ ਮਹਿਲਾ ਵੋਟਰ

ਇਹ ਤੈਅ ਹੈ ਕਿ 'ਆਪ' ਸਰਕਾਰ ਮੁੱਖ ਤੌਰ 'ਤੇ ਸਿਹਤ, ਸਿੱਖਿਆ ਅਤੇ ਖੇਡਾਂ 'ਤੇ ਧਿਆਨ ਦੇਣ ਜਾ ਰਹੀ ਹੈ। ਸਰਕਾਰ ਕਿਸਾਨਾਂ ਲਈ ਕੁਝ ਵੱਡੇ ਪ੍ਰਬੰਧ ਵੀ ਕਰ ਸਕਦੀ ਹੈ।

ਕਿਸਾਨਾਂ ਲਈ ਕੁਝ ਵੱਡੇ ਪ੍ਰਬੰਧ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਉਹ ਸਿੰਚਾਈ ਤੋਂ ਲੈ ਕੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਬੀਜਾਂ ਤੱਕ ਹਰ ਚੀਜ਼ ਨੂੰ ਲੈ ਕੇ ਕੋਈ ਵੱਡਾ ਐਲਾਨ ਕਰ ਸਕਦੀ ਹੈ।

ਵੱਡਾ ਐਲਾਨ

CCL 2024: ‘ਪੰਜਾਬ ਦੇ ਸ਼ੇਰਾਂ’ ਦਾ ਹੌਂਸਲਾ ਵਧਾਉਣ ਪਹੁੰਚੇ ਖੇਡ ਮੰਤਰੀ ਮੀਤ ਹੇਅਰ