ਮੋਟੋਰੋਲਾ ਫੋਨ ਬਣੇਗੀ ਸਮਾਰਟਵਾਚ, ਮਿਲਣਗੇ ਕਈ ਫੀਚਰਸ

28 Feb 2024

TV9Punjabi

ਜੇਕਰ ਤੁਸੀਂ ਕੈਜ਼ੂਅਲ ਫੋਨ ਡਿਜ਼ਾਈਨ ਤੋਂ ਬੋਰ ਹੋ ਗਏ ਹੋ, ਤਾਂ ਇਹ ਸਮਾਰਟਫੋਨ ਤੁਹਾਡੇ ਲਈ ਕਾਫੀ ਬਿਹਤਰ ਸਾਬਤ ਹੋ ਸਕਦਾ ਹੈ।

ਕੈਜ਼ੂਅਲ ਫੋਨ ਡਿਜ਼ਾਈਨ

ਇਹ ਫੋਨ ਸਮਾਰਟਵਾਚ ਦੀ ਤਰ੍ਹਾਂ ਗੁੱਟ 'ਤੇ ਰੋਲ ਹੋ ਜਾਵੇਗਾ।ਪੜ੍ਹੋ ਕਿ ਇਸ 'ਚ ਤੁਹਾਨੂੰ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਮਿਲ ਰਹੀਆਂ ਹਨ ਅਤੇ ਇਹ ਹੋਰ ਫੋਨਾਂ ਤੋਂ ਕਿਵੇਂ ਵੱਖਰਾ ਹੋਵੇਗਾ।

ਸਮਾਰਟਵਾਚ 

ਬਾਰਸੀਲੋਨਾ ਵਿੱਚ ਮੋਬਾਈਲ ਵਰਲਡ ਕਾਂਗਰਸ (MWC 2024) ਵਿੱਚ, ਮੋਟੋਰੋਲਾ ਨੇ ਇੱਕ ਨਵਾਂ ਸਮਾਰਟਫੋਨ ਪੇਸ਼ ਕੀਤਾ ਹੈ, ਇਹ ਫੋਨ ਬਾਜ਼ਾਰ ਦੇ ਸਾਰੇ ਫੋਨਾਂ ਤੋਂ ਵੱਖਰਾ ਹੈ ਅਤੇ ਇਸਦਾ ਡਿਜ਼ਾਈਨ ਇੱਕ ਸਮਾਰਟਵਾਚ ਵਰਗਾ ਹੈ।

ਮੋਟੋਰੋਲਾ

ਫੋਨ ਨੂੰ ਤੁਸੀਂ ਘੜੀ ਦੀ ਤਰ੍ਹਾਂ ਆਪਣੇ ਗੁੱਟ 'ਤੇ ਪਹਿਨ ਸਕਦੇ ਹੋ।ਇਸ ਫੋਨ ਦੇ ਨਾਂ ਦੀ ਗੱਲ ਕਰੀਏ ਤਾਂ ਇਸ ਫੋਨ ਦਾ ਨਾਂ ਸ਼ੇਪ ਸ਼ਿਫਟਿੰਗ ਫੋਨ ਹੈ।

Shape Shifting Phone

ਇਸ ਫੋਨ 'ਚ ਤੁਹਾਨੂੰ 6.9 ਇੰਚ ਦੀ ਡਾਇਗਨਲ ਡਿਸਪਲੇਅ ਮਿਲੇਗੀ।ਸਮਾਰਟਫੋਨ 'ਚ ਥਿਕ ਬੇਜ਼ਲ ਅਤੇ ਫੋਨ ਦੇ ਬੈਕ ਰਿਅਰ 'ਚ ਫੈਬਰਿਕ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ।

ਫੈਬਰਿਕ ਮਟੀਰੀਅਲ

ਇਸ ਵਿੱਚ ਇੱਕ ਐਡਾਪਟਿਵ ਯੂਜ਼ਰ ਇੰਟਰਫੇਸ ਸ਼ਾਮਲ ਹੈ, ਜਿਸ ਦੀ ਮਦਦ ਨਾਲ ਜਦੋਂ ਮੋਬਾਈਲ ਮੇਜ਼ 'ਤੇ ਝੁਕਦਾ ਹੈ ਤਾਂ ਸਕਰੀਨ ਆਪਣੇ ਆਪ ਚੜ੍ਹ ਜਾਂਦੀ ਹੈ।

Adaptive Users Interface

ਅਜੇ ਇਹ ਸਿਰਫ ਇੱਕ ਕਾਨਸੈਪਟ ਹੈ ਜੋ MWC 2024 ਈਵੈਂਟ ਵਿੱਚ ਪੇਸ਼ ਕੀਤਾ ਗਿਆ ਹੈ। ਸੰਭਾਵਨਾ ਹੈ ਕਿ ਇਹ ਫੋਨ ਆਉਣ ਵਾਲੇ ਸਮੇਂ 'ਚ ਯੂਜ਼ਰਸ ਦੀ ਪਸੰਦ ਬਣ ਸਕਦਾ ਹੈ।

Concept 

ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਬੱਚਿਆਂ ਨੂੰ ਇਹ ਭੋਜਨ ਦਿਓ