24-09- 2025
TV9 Punjabi
Author: Yashika Jethi
ਜੇਕਰ ਤੁਸੀਂ iPhone 15 ਖਰੀਦਣ ਦਾ ਪਲਾਨ ਬਣਾ ਰਹੇ ਹੋ, ਤਾਂ ਤੁਸੀਂ ਇਸਨੂੰ Amazon Sale ਵਿੱਚ ਇਸ ਫੋਨ ਨੂੰ ਸਸਤੇ ਵਿੱਚ ਖਰੀਦ ਸਕਦੇ ਹੋ।
2023 ਵਿੱਚ ਇਸ iPhone ਮਾਡਲ ਦਾ 128GB ਵੇਰੀਐਂਟ 79,999 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ।
ਇਹ iPhone ਮਾਡਲ Amazon ਸੇਲ ਵਿੱਚ 31% ਦੀ ਛੋਟ ਤੋਂ ਬਾਅਦ ₹47,999 ਵਿੱਚ ਵੇਚਿਆ ਜਾ ਰਿਹਾ ਹੈ।
ਸੇਲ ਵਿੱਚ iPhone 15 ਇਸ ਵੇਲ੍ਹੇ ਲਾਂਚ ਪ੍ਰਾਈਸ ਨਾਲੋਂ 32,000 ਸਸਤੇ ਵਿੱਚ ਮਿਲ ਜਾਵੇਗਾ।
iPhone 15 ਵਿੱਚ ਡਾਇਨਾਮਿਕ ਆਈਲੈਂਡ ਫੀਚਰ ਦੇ ਨਾਲ 6.1-ਇੰਚ XDR ਡਿਸਪਲੇਅ ਹੈ, ਨਾਲ ਹੀ ਸਪੀਡ ਅਤੇ ਮਲਟੀਟਾਸਕਿੰਗ ਲਈ A16 ਬਾਇਓਨਿਕ ਚਿੱਪਸੈੱਟ ਦਾ ਇਸਤੇਮਾਲ ਹੋਇਆ ਹੈ।
ਕੈਮਰੇ ਦੀ ਗੱਲ ਕਰੀਏ ਤਾਂ, ਇਸ ਵਿੱਚ 48MP ਰੀਅਰ ਕੈਮਰਾ ਹੈ, ਅਤੇ ਸੈਲਫੀ ਲਈ 12MP ਕੈਮਰਾ ਦਿੱਤਾ ਗਿਆ ਹੈ।
ਫੋਨ 'ਤੇ ਛੋਟ ਤੋਂ ਇਲਾਵਾ, ਤੁਸੀਂ ਆਪਣੇ ਪੁਰਾਣੇ ਫ਼ੋਨ ਦਿੰਦੇ ਸਮੇਂ ਐਕਸਚੇਂਜ ਡਿਸਕਾਉਂਟ ਦਾ ਵੀ ਫਾਇਦਾ ਲੈ ਸਕਦੇ ਹੋ।