3 Mar 2024
TV9Punjabi
ਆਪਣੇ ਖਾਲੀ ਸਮੇਂ ਵਿੱਚ ਮਨੋਰੰਜਨ ਲਈ, ਲੋਕ ਇੰਟਰਨੈਟ ਦੀ ਮਦਦ ਨਾਲ OTT ਪਲੇਟਫਾਰਮ 'ਤੇ ਫਿਲਮਾਂ, ਵੈੱਬ ਸੀਰੀਜ਼, ਸੀਰੀਅਲ ਅਤੇ ਡਾਕੂਮੈਂਟਰੀ ਦੇਖਦੇ ਹਨ।
ਪਰ ਜਦੋਂ ਇੰਟਰਨੈੱਟ ਦੀ ਸਹੂਲਤ ਨਾ ਹੋਵੇ ਜਾਂ ਇੰਟਰਨੈੱਟ ਹੌਲੀ ਹੋਵੇ ਤਾਂ ਬੋਰੀਅਤ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ।
ਅਜਿਹੇ Netflix ਯੂਜ਼ਰਸ ਹੁਣ ਬਿਨਾਂ ਇੰਟਰਨੈਟ ਦੇ ਵੀ OTT 'ਤੇ ਫਿਲਮਾਂ, ਵੈੱਬ ਸੀਰੀਜ਼ ਅਤੇ ਡਾਕੂਮੈਂਟਰੀ ਦੇਖ ਸਕਣਗੇ।
ਇਸਦੇ ਲਈ ਤੁਹਾਨੂੰ Netflix ਐਪ ਨੂੰ ਓਪਨ ਕਰਨਾ ਹੋਵੇਗਾ। ਜਿਸ ਤੋਂ ਬਾਅਦ ਤੁਸੀਂ ਜਿਸ Content ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ ਨੂੰ select ਕਰੋ।
ਇਸ ਤੋਂ ਬਾਅਦ ਤੁਹਾਨੂੰ ਹੇਠਾਂ ਵੱਲ ਤੀਰ ਦਾ ਨਿਸ਼ਾਨ ਦਿਖਾਈ ਦੇਵੇਗਾ। ਤੁਸੀਂ ਇਸ 'ਤੇ ਟੈਪ ਕਰਕੇ ਉਸ Content ਨੂੰ ਡਾਊਨਲੋਡ ਕਰ ਸਕਦੇ ਹੋ।
ਤੁਸੀਂ ਇਸ Content ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਤੁਸੀਂ Standard ਜਾਂ Quality Select ਕਰ ਸਕਦੇ ਹੋ।
ਇੱਕ ਵਾਰ ਡਾਉਨਲੋਡ ਪੂਰਾ ਹੋਣ ਤੋਂ ਬਾਅਦ, ਤੁਸੀਂ ਨੈੱਟਫਲਿਕਸ ਦੇ ਡਾਉਨਲੋਡ ਸੈਕਸ਼ਨ ਵਿੱਚ ਜਾ ਸਕਦੇ ਹੋ ਅਤੇ ਫਿਲਮਾਂ ਅਤੇ ਵੈਬ ਸੀਰੀਜ਼ ਦੇਖ ਸਕਦੇ ਹੋ।