3 Mar 2024
TV9Punjabi
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਸ਼ਾਨਦਾਰ ਫੈਸ਼ਨ ਸੈਂਸ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਈ ਰੱਖਦੀ ਹੈ, ਤਿਉਹਾਰਾਂ ਦੇ ਸੀਜ਼ਨ ਵਿੱਚ ਉਸਦੇ ਸੂਟ ਲੁੱਕ ਤੋਂ ਵਿਚਾਰ ਲਏ ਜਾ ਸਕਦੇ ਹਨ।
ਸੋਨਮ ਬਾਜਵਾ ਬੇਬੀ ਪਿੰਕ ਕਲਰ ਦੇ ਜ਼ਰੀ ਵਰਕ ਕਾਫ਼ਤਾਨ ਸਟਾਈਲ ਸੂਟ ਵਿੱਚ ਬਹੁਤ ਸੋਹਣੀ ਲੱਗ ਰਹੀ ਹੈ, ਇਸ ਕਿਸਮ ਦਾ ਸੂਟ ਵੀ ਆਰਾਮਦਾਇਕ ਹੈ।
ਸੋਨਮ ਬਾਜਵਾ ਨੇ ਲਾਲ ਰੰਗ ਦਾ ਸਧਾਰਨ ਸਟ੍ਰੈਪੀ ਸੂਟ ਪਾਇਆ ਹੋਇਆ ਹੈ ਅਤੇ ਇਸ ਨੂੰ ਗੋਲਡਨ ਵਰਕਡ ਦੁਪੱਟੇ ਨਾਲ ਜੋੜਿਆ ਹੈ, ਉਸ ਦਾ ਲੁੱਕ ਸ਼ਾਨਦਾਰ ਹੈ।
ਰਾਇਲ ਬਲੂ ਕਲਰ ਹਰ ਮੌਕੇ 'ਤੇ ਚੰਗਾ ਲੱਗਦਾ ਹੈ ਅਤੇ ਬੌਬੀ ਪ੍ਰਿੰਟ ਦਾ ਟ੍ਰੈਂਡ ਵੀ ਕਦੇ ਪੁਰਾਣਾ ਨਹੀਂ ਹੁੰਦਾ, ਸੋਨਵ ਬਾਜਵਾ ਦਾ ਇਹ ਲੁੱਕ ਤਿਉਹਾਰਾਂ ਲਈ ਪਰਫੈਕਟ ਹੈ।
ਕਸ਼ਮੀਰੀ ਸਟਾਈਲ ਦੇ ਸੂਟ ਏ-ਲਾਈਨ ਅਤੇ ਲਾਂਗ ਸਲੀਵਜ਼ ਵਾਲੇ ਹਨ। ਰੰਗੀਨ ਧਾਗੇ ਦੇ ਕੰਮ ਵਾਲਾ ਕਸ਼ਮੀਰੀ ਸੂਟ ਤਿਉਹਾਰਾਂ ਦੇ ਸੀਜ਼ਨ ਲਈ ਵਧੀਆ ਆਪਸ਼ਨ ਹੈ।
ਤਿਉਹਾਰਾਂ ਦੇ ਸੀਜ਼ਨ ਅਤੇ ਵਿਆਹਾਂ ਵਿੱਚ ਅਨਾਰਕਲੀ ਸੂਟ ਬਹੁਤ ਵਧੀਆ ਦਿੱਖ ਦਿੰਦੇ ਹਨ। ਇਸ ਬੇਬੀ ਪਿੰਕ ਕਲਰ ਦੇ ਸੂਟ 'ਚ ਸੋਨਮ ਬਾਜਵਾ ਦਾ ਲੁੱਕ Flawless ਹੈ।
ਜੇਕਰ ਤੁਸੀਂ ਤਿਉਹਾਰਾਂ ਦੇ ਸੀਜ਼ਨ 'ਚ ਵੀ ਲਾਈਟ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਪੇਸਟਲ ਕਲਰ ਦਾ ਸੂਟ ਚੁਣ ਸਕਦੇ ਹੋ, ਸੋਨਮ ਬਾਜਵਾ ਨੇ ਨਾਗਰੇ ਨਾਲ ਲੁੱਕ ਨੂੰ ਪੂਰਾ ਕੀਤਾ ਹੈ।