27 Sep 2023
TV9 Punjabi
ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ Chat GPT ਚੈਟਬੋਟਸ ਪੂਰੀ ਦੁਨੀਆ ਵਿੱਚ ਪ੍ਰਸਿੱਧ ਹਨ।
Credits: Unsplash
ਇਸ ਨੂੰ ਅਮਰੀਕੀ AI ਰਿਸਰਚ ਫਰਮ Open AI ਨੇ ਬਣਾਇਆ ਹੈ।ਇਸ ਨੂੰ ਪਿਛਲੇ ਸਾਲ ਨਵੰਬਰ 'ਚ ਲਾਂਚ ਕੀਤਾ ਗਿਆ ਸੀ।
ਬਹੁਤ ਜਲਦੀ ਇਹ ਇੱਕ ਸਾਲ ਦਾ ਹੋ ਜਾਵੇਗਾ। ਇਸ ਦੌਰਾਨ, Open AI ਨੇ Chat GPT ਵਿੱਚ ਦੋ ਨਵੇਂ ਫੀਚਰਸ ਨੂੰ Add ਕੀਤਾ ਹੈ।
ਹੁਣ Chat GPT ਵਿੱਚ ਵੌਇਸ ਅਤੇ ਇਮੇਜ ਸਪੋਰਟ ਉਪਲਬਧ ਹੋਵੇਗਾ। ਇਹ AI ਚੈਟ ਚਲਾਉਣ ਦੇ ਅਨੁਭਵ ਨੂੰ ਬਿਹਤਰ ਬਣਾਏਗਾ।
ਵੌਇਸ ਸਪੋਰਟ ਦੀ ਮਦਦ ਨਾਲ, Chat GPT ਤੁਹਾਡੀ ਗੱਲ ਨੂੰ ਸਮਝੇਗਾ ਤੇ ਜਵਾਬ ਦੇਵੇਗਾ। ਕੰਪਨੀ ਨੇ ਪ੍ਰੋਫੈਸ਼ਨਲ Voice ਅਦਾਕਾਰਾਂ ਨਾਲ Tie-Up ਕੀਤਾ ਹੈ।
ਵੌਇਸ ਫੀਚਰ ਨੂੰ ਚਾਲੂ ਕਰਨ ਨਾਲ, ਕੋਈ ਵੀ AI ਅਸਿਸਟੈਂਟ ਨਾਲ ਇੰਟਰੈਕਟ ਕਰ ਸਕੇਗਾ। ਇਹ ਪੂਰੀ ਤਰ੍ਹਾਂ ਮਨੁੱਖੀ ਆਵਾਜ਼ ਵਿੱਚ ਗੱਲ ਕਰੇਗਾ।
ਹੁਣ Chat GPT ਫੋਟੋ ਦੇਖ ਕੇ ਵੀ ਜਵਾਬ ਦੇ ਸਕਦਾ ਹੈ।ਕੰਪਨੀ ਨੇ ਪਲੱਸ ਅਤੇ ਐਂਟਰਪ੍ਰਾਈਜ਼ ਯੂਜ਼ਰਸ ਲਈ ਇਹ ਨਵੇਂ ਫੀਚਰ ਜਾਰੀ ਕੀਤੇ ਹਨ।