12-09- 2025
TV9 Punjabi
Author: Ramandeep Singh
ਇੱਕ ਕੱਪ ਚਾਹ ਨਾ ਮਿਲਣ ਤੇ ਸਾਡੇ ਭਾਰਤੀਆਂ ਦੀ ਸਵੇਰ ਚੰਗੀ ਨਹੀਂ ਹੁੰਦੀ। ਦਿਨ 'ਚ ਜਿਆਦਾਤਰ ਲੋਕ 2 ਤੋਂ 3 ਕੱਪ ਦੁੱਧ ਵਾਲੀ ਚਾਹ ਤਾਂ ਪੀ ਲੈਂਦੇ ਹਨ। ਇਸ ਦੀ ਆਦਤ ਕੁੱਝ ਲੋਕਾਂ ਨੂੰ ਇਸ ਕਦਰ ਹੁੰਦੀ ਹੈ ਕਿ ਚਾਹ ਨਾ ਮਿਲਣ ਤੇ ਉਨ੍ਹਾਂ ਦਾ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ।
ਭਾਰਤ 'ਚ ਜਿਆਦਾਤਰ ਚਾਹ ਦੇ ਦਿਵਾਨੇ ਹੁੰਦੇ ਹਨ। ਭਾਰਤ 'ਚ ਚਾਹ ਦੇ ਨਾਲ ਪਰਾਂਠੇ ਤੋਂ ਲੈ ਕੇ ਭੁਨੇ ਮਖਾਣੇ ਤੱਕ ਖਾਏ ਜਾਂਦੇ ਹੈ। ਇਸ ਲਈ ਚਾਹ ਬਣਾਉਣ ਦਾ ਤਰੀਕਾ ਵੀ ਸਪੈਸ਼ਲ ਹੋਣਾ ਚਾਹਿਦਾ ਹੈ। ਲੋਕਾਂ 'ਚ ਸਵਾਲ ਹੁੰਦਾ ਹੈ ਕਿ ਚਾਹ ਨੂੰ ਬਣਾਉਂਦੇ ਹੋਏ ਚੀਨੀ ਕਦੋਂ ਪਾਉਣੀ ਚਾਹਿਦੀ ਹੈ।
ਚਾਹ ਨੂੰ ਲੋਕ ਆਪਣੇ-ਆਪਣੇ ਤਰੀਕੇ ਨਾਲ ਬਣਾਉਂਦੇ ਹੈ। ਪਰ ਸਵਾਲ ਇਹ ਹੈ ਕਿ ਚਿਨੀ ਕਦੋਂ ਪਾਉਂਣੀ ਚਾਹਿਦੀ ਹੈ। ਲੋਕ ਚਾਹ ਦਾ ਪਾਣੀ ਤਿਆਰ ਕਰਦੇ ਹੋਏ ਉਸੀ ਵਕਤ ਇਸ ਦੇ 'ਚ ਚੀਨੀ ਪਾ ਦੇਣਾ ਸਹੀਂ ਸਮਝਦੇ ਹੈ, ਕਿਉਂਕਿ ਚੀਨੀ ਦੇ ਪਿਘਲਨ ਨਾਲ ਕੇਤਲੀ ਦਾ ਪਾਣੀ ਹੋਰ ਵੱਧ ਜਾਂਦਾ ਹੈ।
ਘਰ 'ਚ ਚਾਹ ਭਲੇ ਹੀ ਜਿਵੇਂ ਮਰਜੀ ਦੀ ਬਣੇ, ਪਰ ਬਾਹਰ ਕਿਸੇ ਸਟਾਲ 'ਤੇ ਬਣੀ ਹੋਈ ਚਾਹ ਦਾ ਸਵਾਦ ਹੀ ਅਲਗ ਹੁੰਦਾ ਹੈ। ਕੁੱਝ ਲੋਗ ਤਾਂ ਸਿਗਰਟ ਦੇ ਨਾਲ ਹੀ ਚਾਹ ਜਾਂ ਕੌਫੀ ਨੂੰ ਪੀਣਾ ਪਸੰਦ ਕਰਦੇ ਹੈ। ਤੁਹਾਨੂੰ ਦੱਸਦੇ ਹਾਂ ਕਿ ਚਾਹ ਬਣਾਉਣ ਦੇ ਕਿਹੜੇ ਨਵੇਂ ਤਰੀਕੇਂ ਅਪਣਾ ਸਕਦੇ ਹਾਂ।
ਇਸ ਦੇ ਨਾਂ ਤੋਂ ਹੀ ਸਾਫ ਹੈ ਕਿ ਇਸ ਚਾਹ 'ਚ ਮਸਾਲਾ ਪਾਇਆ ਜਾਂਦਾ ਹੈ। ਇਸ ਦੇ ਲਈ ਤੁਹਾਨੂੰ ਦਾਲਚੀਨੀ, ਲੌਂਗ ਤੇ ਕਾਲੀ ਮਿਰਚ ਦੀ ਲੋੜ ਪਵੇਗੀ। ਪਾਣੀ 'ਚ ਪੱਤੀ ਦੇ ਨਾਲ ਮਸਾਲਿਆਂ ਨੂੰ ਵੀ ਉਬਾਲੋ ਤੇ ਦੁੱਧ ਪਾ ਕੇ ਚਾਹ ਨੂੰ ਤਿਆਰ ਕਰੋ।
ਇਸ ਚਾਹ ਨੂੰ ਬਣਾਉਂਣ ਦਾ ਤਰੀਕਾ ਕਾਫੀ ਅਲੱਗ ਹੈ, ਕਿਉਂਕਿ ਇਸ 'ਚ ਤੰਦੂਰ ਦਾ ਸਵਾਦ ਆਉਂਦਾ ਹੈ। ਤੰਦੂਰੀ ਚਾਹ ਨੂੰ ਬਣਾਉਂਣ ਲਈ ਕੁਲਹੱੜ ਨੂੰ ਤੰਦੂਰ 'ਚ ਭੂਨਣ ਤੋਂ ਬਾਅਦ ਤਿਆਰ ਦੁੱਧ ਵਾਲੀ ਚਾਹ ਨੂੰ ਕੁਲਹੱੜ 'ਚ ਪਾਓ। ਇਸ ਦੇ ਨਾਲ ਹੀ ਤੁਹਾਡੀ ਤੰਦੂਰੀ ਚਾਹ ਤਿਆਰ ਹੈ।
ਕਸ਼ਮੀਰ ਦੀ ਇਸ ਫੇਮਸ ਚਾਹ ਨੂੰ ਪਾਣੀ ਨਾਲ ਸਿਹਤ ਨੂੰ ਵੀ ਦੁਗਣਾ ਫਾਇਦਾ ਮਿਲਦਾ ਹੈ। ਇਸ ਨੂੰ ਕਸ਼ਮੀਰ 'ਚ ਮਿਲਣ ਵਾਲੀ ਚਾਹ ਦੇ ਮਸਾਲੇ ਤੋਂ ਤਿਆਰ ਕੀਤਾ ਜਾਂਦਾ ਹੈ। ਇਸ 'ਚ ਦੁੱਧ ਦੀ ਵਰਤੋਂ ਨਹੀਂ ਹੁੰਦੀ।