931 ਕਰੋੜ ਦੀ ਜਾਇਦਾਦ ਰੱਖਣ ਵਾਲੇ ਚੰਦਰਬਾਬੂ ਨਾਇਡੂ ਦਾ ਅਮਰੀਕਾ ਤੱਕ ਵੱਜਦਾ ਹੈ ਨਾਂ

07 June 2024

TV9 Punjabi

Author: Ramandeep Singh

ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਪ੍ਰਧਾਨ ਚੰਦਰਬਾਬੂ ਨਾਇਡੂ ਜਲਦੀ ਹੀ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ, ਪਰ ਉਨ੍ਹਾਂ ਦੇ ਨਾਂ ਦਾ ਡੰਕਾ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਵੱਜਦਾ ਹੈ।

ਵਿਦੇਸ਼ਾਂ ਵਿੱਚ ਵੀ ਵੱਜਦਾ ਹੈ ਨਾਂ

ਸਭ ਤੋਂ ਘੱਟ ਉਮਰ ਦੇ ਵਿਧਾਇਕ, ਆਂਧਰਾ ਪ੍ਰਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਅਤੇ ਹੋਰ ਕਈ ਰਿਕਾਰਡ ਰੱਖਣ ਵਾਲੇ ਨਾਇਡੂ ਲਈ ਅਮਰੀਕਾ ਵਿੱਚ 'ਨਾਇਡੂ ਡੇ' ਮਨਾਇਆ ਜਾਂਦਾ ਹੈ।

'ਨਾਇਡੂ ਦਿਵਸ' ਮਨਾਇਆ ਜਾਂਦਾ

ਅਮਰੀਕੀ ਸ਼ਹਿਰ ਇਲੀਨੋਇਸ ਵਿੱਚ 24 ਸਤੰਬਰ ਨੂੰ ਨਾਇਡੂ ਡੇ ਮਨਾਇਆ ਜਾਂਦਾ ਹੈ। ਸਾਲ 1998 ਵਿੱਚ ਤਤਕਾਲੀ ਗਵਰਨਰ ਜਿਮ ਐਡਗਰ ਨੇ ਨਾਇਡੂ ਦੇ ਸਨਮਾਨ ਵਿੱਚ ਇਹ ਦਿਨ ਮਨਾਉਣ ਦਾ ਐਲਾਨ ਕੀਤਾ ਸੀ।

'ਨਾਇਡੂ ਡੇ' ਕਦੋਂ ਹੁੰਦਾ ਹੈ?

ਸਾਲ 1999 ਵਿੱਚ, ਚੰਦਰਬਾਬੂ ਨਾਇਡੂ ਨੂੰ ਟਾਈਮ ਮੈਗਜ਼ੀਨ ਦੁਆਰਾ ਸਾਊਥ ਏਸ਼ੀਅਨ ਆਫ ਦਿ ਈਅਰ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਲੋਕ ਸਭਾ ਚੋਣ ਵਿੱਚ ਉਨ੍ਹਾਂ ਦੀ ਪਾਰਟੀ ਦਾ ਮੁੱਖ ਯੋਗਦਾਨ ਰਿਹਾ ਹੈ।

ਸਾਊਥ ਏਸ਼ੀਅਨ ਆਫ ਦਿ ਈਅਰ

ਇੰਨਾ ਹੀ ਨਹੀਂ ਸਾਲ 2001 'ਚ ਅਮਰੀਕਾ ਦੀ ਓਰੇਕਲ ਕਾਰਪੋਰੇਸ਼ਨ ਦੇ ਮੈਗਜ਼ੀਨ 'ਪ੍ਰਾਫਿਟ' ਨੇ ਉਨ੍ਹਾਂ ਨੂੰ ਦੁਨੀਆ ਦੇ 7 ਛੁਪੇ ਹੋਏ ਅਜੂਬਿਆਂ 'ਚੋਂ ਇਕ ਦੱਸਿਆ ਸੀ।

ਦੁਨੀਆ ਦੇ 7 ਅਜੂਬਿਆਂ ਵਿੱਚੋਂ ਇੱਕ

ਚੰਦਰਬਾਬੂ ਨਾਇਡੂ ਸਿਰਫ਼ 28 ਸਾਲ ਦੀ ਉਮਰ ਵਿੱਚ ਵਿਧਾਇਕ ਬਣੇ ਅਤੇ 30 ਸਾਲ ਦੀ ਉਮਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।

30 ਸਾਲ ਦੀ ਉਮਰ ਵਿੱਚ ਮੰਤਰੀ ਬਣੇ

ਚੰਦਰਬਾਬੂ ਨਾਇਡੂ ਦਾ ਨਾਂ ਦੇਸ਼ ਦੇ ਸਭ ਤੋਂ ਅਮੀਰ ਨੇਤਾਵਾਂ ਵਿੱਚ ਲਿਆ ਜਾਂਦਾ ਹੈ। ਨਾਇਡੂ ਕੋਲ 931 ਕਰੋੜ ਰੁਪਏ ਦੀ ਜਾਇਦਾਦ ਹੈ।

931 ਕਰੋੜ ਰੁਪਏ ਦੀ ਜਾਇਦਾਦ

ਕੰਗਨਾ ਰਣੌਤ ਨੂੰ MP ਬਣਦੇ ਹੀ ਕਿਸ ਨੇ ਮਾਰਿਆ ਥੱਪੜ? ਚੰਡੀਗੜ੍ਹ ਏਅਰਪੋਰਟ 'ਤੇ ਹੰਗਾਮਾ