06 June 2024
TV9 Punjabi
Author: Isha Sharma
ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਗਾਰਡ ਨੇ ਥੱਪੜ ਮਾਰਿਆ ਹੈ।
ਅਦਾਕਾਰਾ ਨੇ ਦੋਸ਼ ਲਾਏ ਹਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
WhatsApp Video 2024-06-06 at 5.29.01 PM
WhatsApp Video 2024-06-06 at 5.29.01 PM
ਥੱਪੜ ਮਾਰਨ ਵਾਲੀ CISF ਗਾਰਡ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।
ਕੰਗਨਾ ਰਣੌਤ ਦੇ ਰਾਜਨੀਤਿਕ ਸਲਾਹਕਾਰ ਦੇ ਅਨੁਸਾਰ, ਚੰਡੀਗੜ੍ਹ ਏਅਰਪੋਰਟ ਦੇ ਅੰਦਰ ਇੱਕ CISF ਮਹਿਲਾ ਗਾਰਡ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਖਿਲਾਫ ਬੋਲਣ 'ਤੇ ਸੀਆਈਐਸਐਫ ਗਾਰਡ ਕੰਗਨਾ ਰਣੌਤ ਤੋਂ ਨਾਰਾਜ਼ ਸੀ।
ਦੱਸ ਦੇਈਏ ਕਿ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਅੱਜ ਦਿੱਲੀ ਲਈ ਰਵਾਨਾ ਹੋ ਰਹੀ ਸੀ।