SC-ST ਰਾਖਵੇਂਕਰਨ ਦੇ ਮੁੱਦੇ ‘ਤੇ ਅੱਜ ਭਾਰਤ ਬੰਦ, ਜਾਣੋ ਕੀ ਖੁੱਲ੍ਹਾ ਤੇ ਕੀ ਬੰਦ?

21-08- 2024

TV9 Punjabi

Author: Ramandeep Singh

ਅਨੁਸੂਚਿਤ ਜਾਤੀ ਜਨਜਾਤੀ ਸੈੱਲ ਮੋਰਚਾ ਨੇ ਐਸਸੀ-ਐਸਟੀ ਰਿਜ਼ਰਵੇਸ਼ਨ ਵਿੱਚ ਕ੍ਰੀਮੀਲੇਅਰ ਬਣਾਉਣ ਅਤੇ ਉਪ-ਸ਼੍ਰੇਣੀਕਰਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ 21 ਅਗਸਤ ਯਾਨੀ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। 

ਭਾਰਤ ਬੰਦ ਦਾ ਸੱਦਾ 

ਕਈ ਦਲਿਤ ਅਤੇ ਆਦਿਵਾਸੀ ਸੰਗਠਨਾਂ ਨੇ ਕ੍ਰੀਮੀ ਲੇਅਰ ਲਈ ਰਾਖਵੇਂਕਰਨ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਇਹ ਬੰਦ ਬੁਲਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਈ ਮੰਗਾਂ ਦੀ ਸੂਚੀ ਵੀ ਜਾਰੀ ਕੀਤੀ ਹੈ। 

ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ

ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਇੱਕ ਫੈਸਲਾ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸਾਰੀਆਂ ਐਸਸੀ-ਐਸਟੀ ਜਾਤਾਂ ਅਤੇ ਕਬੀਲਿਆਂ ਨੂੰ ਬਰਾਬਰ ਵਰਗਾਂ ਨਹੀਂ ਹਨ। ਕਈ ਜਾਤਾਂ ਹੋਰ ਪਛੜੀਆਂ ਹੋ ਸਕਦੀਆਂ ਹਨ। ਇਸ ਦੇ ਲਈ ਅਦਾਲਤ ਨੇ ਸੀਵਰ ਕਲੀਨਰ ਅਤੇ ਜੁਲਾਹੇ ਦੀ ਉਦਾਹਰਣ ਦਿੱਤੀ ਸੀ।

ਫੈਸਲਾ

ਉਨ੍ਹਾਂ ਕਿਹਾ ਕਿ ਇਹ ਦੋਵੇਂ ਜਾਤੀਆਂ ਐਸਸੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਇਸ ਜਾਤੀ ਦੇ ਲੋਕ ਬਾਕੀਆਂ ਨਾਲੋਂ ਜ਼ਿਆਦਾ ਪਛੜੇ ਹੋਏ ਹਨ।

ਜ਼ਿਆਦਾ ਪਛੜੇ

ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਅਤੇ ਕੀ ਬੰਦ ਰਹੇਗਾ, ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਕਈ ਥਾਵਾਂ ‘ਤੇ ਨਿੱਜੀ ਦਫ਼ਤਰ ਵੀ ਬੰਦ ਰਹਿ ਸਕਦੇ ਹਨ।

ਕੀ ਟਰਾਂਸਪੋਰਟ ਸੇਵਾਵਾਂ ਬੰਦ ਰਹਿਣਗੀਆਂ?

ਭਾਰਤ ਬੰਦ ਦੌਰਾਨ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਨਿੱਜੀ ਦਫਤਰ ਵੀ ਬੰਦ ਰਹਿ ਸਕਦੇ ਹਨ। ਹਸਪਤਾਲ ਅਤੇ ਐਂਬੂਲੈਂਸਾਂ ਤੇ ਰੇਲ ਸੇਵਾਵਾਂ ਜਾਰੀ ਰਹਿਣਗੀਆਂ। ਬੈਂਕ ਅਤੇ ਸਰਕਾਰੀ ਦਫ਼ਤਰ ਖੁੱਲ੍ਹੇ ਰਹਿਣਗੇ। ਭਾਰਤ ਬੰਦ ਦੌਰਾਨ ਸਕੂਲ, ਕਾਲਜ ਅਤੇ ਪੈਟਰੋਲ ਪੰਪ ਬੰਦ ਰੱਖਣ ਬਾਰੇ ਸਰਕਾਰ ਵੱਲੋਂ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ।

ਕੀ ਖੁੱਲ੍ਹਾ ਤੇ ਕੀ ਬੰਦ?

ਭਾਰਤ ਬੰਦ ਦਾ ਸੱਦਾ ਦੇਣ ਵਾਲੇ ਦਲਿਤ ਸੰਗਠਨਾਂ ਦੀ ਮੰਗ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਐਸਸੀ-ਐਸਟੀ ਅਤੇ ਓਬੀਸੀ ਮੁਲਾਜ਼ਮਾਂ ਦਾ ਜਾਤੀ ਆਧਾਰਿਤ ਡਾਟਾ ਤੁਰੰਤ ਜਾਰੀ ਕੀਤਾ ਜਾਵੇ, ਤਾਂ ਜੋ ਉਨ੍ਹਾਂ ਦੀ ਸਹੀ ਨੁਮਾਇੰਦਗੀ ਯਕੀਨੀ ਬਣਾਈ ਜਾ ਸਕੇ।

ਕੀ ਹੈ ਜਥੇਬੰਦੀਆਂ ਦੀ ਮੰਗ?

ਅਫਰੀਕਾ ਤੋਂ ਬਾਅਦ ਇਨ੍ਹਾਂ ਦੇਸ਼ਾਂ 'ਚ ਫੈਲਿਆ ਮੰਕੀਪੌਕਸ, ਭਾਰਤ 'ਚ ਵੀ ਖਤਰਾ