ਅਫਰੀਕਾ ਤੋਂ ਬਾਅਦ ਇਨ੍ਹਾਂ ਦੇਸ਼ਾਂ 'ਚ ਫੈਲਿਆ ਮੰਕੀਪੌਕਸ, ਭਾਰਤ 'ਚ ਵੀ ਖਤਰਾ

21-08- 2024

TV9 Punjabi

Author: Ramandeep Singh

ਅਫਰੀਕਾ ਤੋਂ ਬਾਅਦ ਹੁਣ ਦੁਨੀਆ ਦੇ ਕਈ ਦੇਸ਼ਾਂ ‘ਚ ਮੰਕੀਪੌਕਸ (mpox) ਵਾਇਰਸ ਫੈਲ ਰਿਹਾ ਹੈ। ਸਵੀਡਨ, ਫਿਲੀਪੀਨਜ਼ ਅਤੇ ਹੋਰ ਕਈ ਦੇਸ਼ਾਂ ਵਿੱਚ ਵੀ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਦੁਨੀਆ ਦੇ ਕਈ ਦੇਸ਼ਾਂ ‘ਚ ਮੰਕੀਪੌਕਸ

ਅਫਰੀਕਾ ਤੋਂ ਬਾਅਦ ਪਾਕਿਸਤਾਨ ਵਿੱਚ ਵੀ ਇਸ ਮਾਮਲੇ ਦੇ ਮਾਮਲੇ ਸਾਹਮਣੇ ਆਏ ਹਨ।

ਪਾਕਿਸਤਾਨ ਵਿੱਚ ਵੀ ਵਾਇਰਸ ਮਾਮਲੇ

ਅਫਰੀਕਾ ਵਿੱਚ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 500 ਤੋਂ ਵੱਧ ਮੌਤਾਂ ਹੋਈਆਂ ਹਨ। ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਨੂੰ ਵਿਸ਼ਵ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ।

ਅਫਰੀਕਾ ਵਿੱਚ 30 ਹਜ਼ਾਰ ਤੋਂ ਵੱਧ ਮਾਮਲੇ

ਭਾਰਤ ‘ਚ ਵੀ ਮੰਕੀਪੌਕਸ ਦਾ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਚੌਕਸ ਹੈ। ਹਵਾਈ ਅੱਡੇ ‘ਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। 

ਭਾਰਤ ‘ਚ ਵੀ ਮੰਕੀਪੌਕਸ ਦਾ ਖ਼ਤਰਾ

ਕੇਂਦਰ ਸਰਕਾਰ ਦੇ ਹਸਪਤਾਲ ਲੇਡੀ ਹਾਰਡਿੰਗ, ਆਰਐਮਐਲ ਅਤੇ ਸਫਦਰਜੰਗ ਨੂੰ ਦਿੱਲੀ ਵਿੱਚ ਨੋਡਲ ਹਸਪਤਾਲ ਬਣਾਇਆ ਗਿਆ ਹੈ।

ਹਸਪਤਾਲ ਤਿਆਰ

ਮੰਕੀਪੌਕਸ ਦੇ ਲੱਛਣ ਵੀ ਚੇਚਕ ਦੇ ਸਮਾਨ ਹਨ। ਇਸ ਵਿਚ ਵੀ ਸਰੀਰ ‘ਤੇ ਧੱਫੜ ਨਜ਼ਰ ਆਉਂਦੇ ਹਨ ਅਤੇ ਬੁਖਾਰ ਹੁੰਦਾ ਹੈ। ਇਸ 'ਚ ਹਲਕਾ ਬੁਖਾਰ, ਮਾਸਪੇਸ਼ੀਆਂ ਦੇ ਦਰਦ, ਸਰੀਰ 'ਤੇ ਧੱਫੜ, ਉਲਟੀਆਂ ਜਾਂ ਮਤਲੀ ਵੀ ਹੋ ਸਕਦੀ ਹੈ।

ਮੰਕੀਪੌਕਸ ਦੇ ਲੱਛਣ

ਆਰਜੀ ਕਾਰ ਮੈਡੀਕਲ ਕਾਲਜ ਵਿੱਚ ਕਿੰਨੀਆਂ MBBS ਸੀਟਾਂ ਹਨ?