ਈਰਾਨ-ਇਜ਼ਰਾਈਲ ਜੰਗ ਦਾ ਸ਼ੇਅਰ ਬਾਜ਼ਾਰ ‘ਚ ਦਿਖਿਆ ਅਸਰ
15 April 2024
TV9 Punjabi
Author: Isha
ਗਲੋਬਲ ਬਾਜ਼ਾਰ ਤੋਂ ਮਿਲ ਰਹੇ ਚਿੰਤਾਜਨਕ ਸੰਕੇਤਾਂ ਕਾਰਨ ਭਾਰਤੀ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਗਿਰਾਵਟ
ਸਵੇਰੇ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸੈਂਸੈਕਸ 727 ਅੰਕਾਂ ਦੀ ਗਿਰਾਵਟ ਨਾਲ 73,531.14 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ
ਨਿਫਟੀ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ 200 ਤੋਂ ਜ਼ਿਆਦਾ ਅੰਕ ਡਿੱਗ ਕੇ 22,315.20 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਨਿਫਟੀ
ਇਸ ਗਿਰਾਵਟ ਦੇ ਦੌਰਾਨ, ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਸਿਰਫ 15 ਮਿੰਟਾਂ ਵਿੱਚ 5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਨੁਕਸਾਨ ਹੋਇਆ
ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਦਾ ਅਸਰ ਸ਼ੇਅਰ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ਅੱਜ ਲਗਾਤਾਰ ਦੂਜੇ ਦਿਨ ਡਿੱਗ ਰਿਹਾ ਹੈ।
ਇਹ ਹੈ ਕਾਰਨ
ਇਸ ਗਿਰਾਵਟ ਦੇ ਦੌਰਾਨ, BSE ‘ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 5 ਲੱਖ ਕਰੋੜ ਰੁਪਏ ਤੋਂ ਘੱਟ ਕੇ 394.68 ਲੱਖ ਰੁਪਏ ‘ਤੇ ਆ ਗਿਆ ਹੈ।
ਗਿਰਾਵਟ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਮਹਿੰਗਾ Treatment ਨਹੀਂ ਇਹਨਾਂ ਸੱਸਤੀ ਚੀਜ਼ਾਂ ਨਾਲ ਵਾਲ ਹੋਣਗੇ ਲੰਬੇ ਅਤੇ ਸੰਘਣੇ
Learn more