ਟੀਮ ਇੰਡੀਆ 'ਚ ਵਾਪਸੀ ਕਰਨ ਵਾਲਾ ਹੈ ਸਟਾਰ ਖਿਡਾਰੀ

 9 Dec 2023

TV9 Punjabi

ਭਾਰਤੀ ਕ੍ਰਿਕਟ ਟੀਮ ਆਪਣੇ ਅਗਲੇ ਮਿਸ਼ਨ ਲਈ ਸਾਉਥ ਅਫਰੀਕਾ ਪਹੁੰਚ ਗਈ ਹੈ, ਐਤਵਾਰ 10 ਦਸੰਬਰ ਤੋਂ ਟੀ20 ਸੀਰੀਜ਼ ਦੀ ਸ਼ੁਰੂਆਤ ਹੋ ਰਹੀ ਹੈ।

ਸ਼ੁਰੂ ਹੋ ਰਹੀ ਨਵੀਂ ਸੀਰੀਜ਼

Credits: AFP/BCCI/PTI

ਇਸ ਸੀਰੀਜ਼ 'ਚ ਟੀਮ ਇੰਡੀਆ ਆਪਣੇ ਕੁਝ ਪ੍ਰਮੁੱਖ ਖਿਡਾਰੀਆਂ ਤੋਂ ਬਿਨਾਂ ਉਤਰ ਰਹੀ ਹੈ। ਜਿਨ੍ਹਾਂ 'ਚੋਂ ਕੁਝ ਬ੍ਰੇਕ 'ਤੇ ਹਨ ਅਤੇ ਕਈ ਸੱਟ ਲੱਗਣ ਕਰਨ ਬਾਹਰ ਹੈ। ਅਜਿਹੇ ਵਿੱਚ ਸੂਰਿਆਕੁਮਾਰ ਯਾਦਵ ਟੀਮ ਦੀ ਕਪਤਾਨੀ ਕਰਨਗੇ।

ਕਈ ਖਿਡਾਰੀ ਬਾਹਰ 

ਸੀਰੀਜ਼ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਹੀ ਟੀਮ ਇੰਡੀਆ ਨੂੰ ਰਾਹਤ ਦੀ ਖਬਰ ਮਿਲੀ ਹੈ, ਜਿਸ ਦਾ ਅਸਰ 33 ਦਿਨਾਂ ਬਾਅਦ ਦੇਖਣ ਨੂੰ ਮਿਲੇਗਾ।

ਟੀਮ ਨੂੰ ਮਿਲੀ ਚੰਗੀ ਖਬਰ

ਇਹ ਖ਼ਬਰ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੀ ਵਾਪਸੀ ਦੀ ਹੈ। ਸੱਟ ਕਾਰਨ ਪਿਛਲੇ ਡੇਢ ਮਹੀਨੇ ਤੋਂ ਮੈਦਾਨ ਤੋਂ ਬਾਹਰ ਚੱਲ ਰਹੇ ਹਾਰਦਿਕ ਅਗਲੇ ਮਹੀਨੇ ਵਾਪਸੀ ਕਰ ਸਕਦੇ ਹਨ।

ਹਾਰਦਿਕ ਦੀ ਜਲਦੀ ਵਾਪਸੀ

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ 9 ਨਵੰਬਰ ਨੂੰ WPL ਨਿਲਾਮੀ ਤੋਂ ਬਾਅਦ ਕਿਹਾ ਕਿ ਟੀਮ ਦੇ ਉਪ ਕਪਤਾਨ ਹਾਰਦਿਕ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਲਈ ਫਿੱਟ ਹੋ ਸਕਦੇ ਹਨ।

ਇਸ ਸੀਰੀਜ਼ 'ਚ ਕਰ ਸਕਦੇ ਹਨ ਵਾਪਸੀ

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ 11 ਜਨਵਰੀ 2024 ਤੋਂ ਸ਼ੁਰੂ ਹੋਵੇਗੀ। ਜੂਨ 2024 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਸੀਰੀਜ਼ ਹੋਵੇਗੀ।

ਸੀਰੀਜ਼ 33 ਦਿਨਾਂ ਬਾਅਦ ਸ਼ੁਰੂ 

ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਅਕਤੂਬਰ 'ਚ ਵਿਸ਼ਵ ਕੱਪ 2023 ਦੌਰਾਨ ਜ਼ਖਮੀ ਹੋ ਗਏ ਸੀ। ਬੰਗਲਾਦੇਸ਼ ਦੇ ਖਿਲਾਫ ਮੈਚ 'ਚ ਗੇਂਦਬਾਜ਼ੀ ਕਰਦੇ ਸਮੇਂ ਉਨ੍ਹਾਂ ਨੂੰ ਇਹ ਸੱਟ ਲੱਗੀ ਸੀ ਅਤੇ ਫਿਰ ਉਹ ਬਾਹਰ ਹੋ ਗਏ ਸਨ।

ਵਿਸ਼ਵ ਕੱਪ 'ਚ ਜ਼ਖਮੀ ਹੋ ਗਏ ਸਨ

ਖਜੂਰ ਉਤਪਾਦਨ ਵਿੱਚ ਸਾਊਦੀ ਅਰਬ ਇੰਨਾ ਅੱਗੇ ਕਿਉਂ ਹੈ?