ਇਨ੍ਹਾਂ ਲੋਕਾਂ ਨੂੰ ਗਲਤੀ ਨਾਲ ਵੀ ਨਹੀਂ ਪੀਣਾ ਚਾਹੀਦਾ ਗੰਨੇ ਦਾ ਰਸ 

24 May 2024

TV9 Punjabi

Author: Ramandeep Singh

ਗਰਮੀਆਂ ਵਿੱਚ ਸਰੀਰ ਨੂੰ ਹਾਈਡਰੇਟ ਰੱਖਣ ਲਈ ਗੰਨੇ ਦਾ ਜੂਸ ਸਭ ਤੋਂ ਮਸ਼ਹੂਰ ਡਰਿੰਕ ਵਿੱਚੋਂ ਇੱਕ ਹੈ। ਜੋ ਹਰ ਦੁਕਾਨ ਹਰ ਗਲੀ-ਮੁਹੱਲੇ 'ਤੇ ਮਿਲਦੀ ਹੈ।

ਗਰਮੀ ਦੀ ਡਰਿੰਕ

ਗੰਨੇ ਵਿੱਚ ਪੋਟਾਸ਼ੀਅਮ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਰਿਬੋਫਲੇਵਿਨ, ਅਮੀਨੋ ਐਸਿਡ, ਥਿਆਮੀਨ, ਜ਼ਿੰਕ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਗੰਨੇ ਦਾ ਪੋਸ਼ਣ

ਹਾਲਾਂਕਿ ਗੰਨੇ ਦਾ ਰਸ ਸਿਹਤ ਲਈ ਬਹੁਤ ਫਾਇਦੇਮੰਦ ਹੈ, ਪਰ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਗੰਨੇ ਦਾ ਰਸ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਗੰਨੇ ਦੇ ਰਸ ਦਾ ਸੇਵਨ

ਸ਼ੂਗਰ ਦੇ ਮਰੀਜ਼ਾਂ ਵਿੱਚ ਸ਼ੂਗਰ ਦਾ ਪੱਧਰ ਉੱਪਰ ਅਤੇ ਹੇਠਾਂ ਹੁੰਦਾ ਰਹਿੰਦਾ ਹੈ, ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਗੰਨੇ ਦੇ ਰਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸ਼ੂਗਰ

ਮੋਟਾਪੇ ਤੋਂ ਪੀੜਤ ਅਤੇ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਗੰਨੇ ਦੇ ਰਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।

ਮੋਟਾਪੇ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਜ਼ੁਕਾਮ ਅਤੇ ਖਾਂਸੀ ਹੁੰਦੀ ਹੈ, ਉਨ੍ਹਾਂ ਨੂੰ ਵੀ ਗੰਨੇ ਦਾ ਰਸ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੀ ਤਸੀਰ ਠੰਡੀ ਮੰਨੀ ਜਾਂਦੀ ਹੈ।

ਜ਼ੁਕਾਮ ਖੰਘ

ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੈ, ਉਨ੍ਹਾਂ ਨੂੰ ਗੰਨੇ ਦੇ ਰਸ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਦਸਤ ਦੀ ਸਮੱਸਿਆ ਹੋ ਸਕਦੀ ਹੈ।

ਕਮਜ਼ੋਰ ਪਾਚਨ

ਮਨੁੱਖੀ ਸਰੀਰ ਕਿੰਨਾਂ ਤਾਪਮਾਨ ਬਰਦਾਸ਼ਤ ਕਰ ਸਕਦਾ ਹੈ?