ਕੀ ਆਸਟ੍ਰੇਲੀਆਈ PR ਚਾਹੁੰਦੇ ਹੋ? ਕਰੋ ਇਹ ਕੋਰਸ ...

03-11- 2025

TV9 Punjabi

Author:Yashika.Jethi

ਆਸਟ੍ਰੇਲੀਆ ਭਾਰਤੀ ਵਿਦਿਆਰਥੀਆਂ ਲਈ ਉੱਚ ਸਿੱਖਿਆ ਲਈ ਇੱਕ ਪ੍ਰਸਿੱਧ ਸਥਾਨ ਹੈ, ਜਿੱਥੇ ਇਸ ਸਮੇਂ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।

ਵਿਦਿਆਰਥੀਆਂ ਨੂੰ ਟਾਪ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੋਏ ਪਾਰਟ-ਟਾਈਮ ਕੰਮ ਕਰਨ ਦਾ ਮੌਕਾ ਵੀ ਮਿਲਦਾ ਹੈ

ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਹਫ਼ਤੇ ਵਿੱਚ 20 ਘੰਟੇ ਤੱਕ ਕੰਮ ਕਰਨ ਦੇ ਨਿਯਮ ਰਾਹੀਂ ਪੈਸੇ ਦੀ ਮਦਦ ਮਿਲਦੀ ਹੈ 

ਪੜ੍ਹਾਈ ਤੋਂ ਬਾਅਦ ਦਾ ਵਰਕ ਵੀਜ਼ਾ ਹਾਸਿਲ ਕਰਨ ਨਾਲ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਕੰਮ ਕਰ ਸਕਦੇ ਹਨ।

  ਕਿਉਂਕਿ ਇਥੇ ਨੌਕਰੀਆਂ ਦਾ ਬਾਜ਼ਾਰ ਮਜ਼ਬੂਤ ਹੈ, ਇਸ ਲਈ ਸਹੀ ਡਿਗਰੀ ਵਾਲੇ ਵਿਦਿਆਰਥੀ ਆਸਾਨੀ ਨਾਲ ਚੰਗੀਆਂ ਨੌਕਰੀਆਂ ਲੱਭ ਸਕਦੇ ਹਨ।

ਇੰਜੀਨਿਅਰਿਂਗ, ਸਿਹਤ ਸੰਭਾਲ, ਨਰਸਿੰਗ, ਅਕਾਉਂਟੈਂਸੀ, ਕਾਰੋਬਾਰ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਕਾਮਿਆਂ ਦੀ ਸਭ ਤੋਂ ਵੱਧ ਮੰਗ ਹੈ।

ਇਨ੍ਹਾਂ ਖੇਤਰਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਥਾਈ ਨਿਵਾਸ (PR) ਮਿਲਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।

ਇਸਦਾ ਮਤਲਬ ਹੈ ਕਿ ਆਸਟ੍ਰੇਲੀਆ ਵਿੱਚ ਸਹੀ ਕੋਰਸ ਚੁਣ ਕੇ ਤੁਸੀਂ ਜਲਦੀ ਤੋਂ ਜਲਦੀ ਪੀਆਰ ਹਾਸਿਲ ਕਰਨ ਦੀਆਂ ਸੰਭਾਵਨਾਵਾਂ ਵਧਾ ਸਕਦੇ ਹੋ ।