3 Sep 2023
TV9 Punjabi
Pic Credit: Pixabay
ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਮਾਤਾ-ਪਿਤਾ ਨੂੰ ਚਾਹੁੰਦੇ ਹੋਏ ਵੀ ਖੁਸ਼ ਨਹੀਂ ਕਰ ਪਾਉਂਦੇ ਜਾਂ ਦੱਸ ਨਹੀਂ ਸਕਦੇ।
ਇਸ ਦੇ ਕਈ ਕਾਰਨ ਹੋ ਸਕਦੇ ਹਨ,ਜਿਵੇਂ ਕਿ ਜਨਰੇਸ਼ਨ ਗੈਪ,ਵੱਖਰੀ ਵਿਤਾਰਧਾਰਾ ਆਦਿ।
ਇੱਕ-ਦੂਜੇ ਨੂੰ ਸਮਝ ਕੇ ਤੁਸੀਂ ਆਪਣੇ ਮਾਤਾ-ਪਿਤਾ ਨਾਲ ਰਿਸ਼ਤਾ ਮਜ਼ਬੂਤ ਕਰ ਸਕਦੇ ਹੋ।
ਕੰਮ ਵਿੱਚ ਰੁਝੇਵਿਆਂ ਕਾਰਨ ਅਕਸਰ ਲੋਕ ਆਪਣੇ ਮਾਤਾ-ਪਿਤਾ ਲਈ ਸਮਾਂ ਨਹੀਂ ਕੱਢ ਪਾਉਂਦੇ ਪਰ ਤੁਸੀਂ ਦਿਨ ਦਾ ਕੁਝ ਸਮਾਂ ਉਨ੍ਹਾਂ ਨਾਲ ਗੱਲ ਕਰਨ ਲਈ ਜ਼ਰੂਰ ਕੱਢੋ।
ਕਈ ਵਾਰ ਦੇਖਿਆ ਜਾਂਦਾ ਹੈ ਕਿ ਬੱਚੇ ਆਪਣੇ ਮਾਤਾ-ਪਿਤਾ ਨੂੰ ਕੋਈ ਵੀ ਭਾਵਨਾਤਮਕ ਗੱਲ ਕਹਿਣ ਤੋਂ ਝਿਜਕਦੇ ਨੇ ਪਰ ਪਿਆਰ ਦਾ ਇਜ਼ਹਾਰ ਕਰਨ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ।
ਮਾਤਾ-ਪਿਤਾ ਨਾਲ ਕਿਤੇ ਜਾਣ ਦਾ ਪਲਾਨ ਬਣਾਓ। ਉਨ੍ਹਾਂ ਦੀਆਂ ਮਨਪਸੰਦ ਥਾਵਾਂ ਬਾਰੇ ਪੁੱਛੋ ਤੇ ਉਸ ਹਿਸਾਬ ਨਾਲ ਪਲਾਨ ਬਣਾਓ।
ਭਵਿੱਖ ਦੀਆਂ ਯੋਜਨਾਵਾਂ ਆਪਣੇ ਮਾਪਿਆਂ ਨਾਲ ਵੀ ਸਾਂਝਾ ਕਰੋ। ਉਨ੍ਹਾਂ ਨੂੰ ਵੀ ਇਸ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ।
ਕਈ ਵਾਰ ਬੱਚਿਆਂ ਤੇ ਮਾਪਿਆਂ ਦੇ ਵਿਚਾਰ ਮੇਲ ਨਹੀਂ ਖਾਂਦੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁਣੋ ਤੇ ਆਪਣੀ ਗੱਲ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ।
ਆਪਣੇ ਮਾਤਾ-ਪਿਤਾ ਨਾਲ ਦਿਲ ਦੀਆਂ ਸਾਰਿਆਂ ਗੱਲਾਂ ਸ਼ੇਅਰ ਕਰੋ। ਇਹ ਕਰਨ ਨਾਲ ਤੁਹਾਡਾ ਰਿਸ਼ਤਾ ਕਾਫੀ ਮਜ਼ਬੂਤ ਹੋਵੇਗਾ।