ਲੋਕ ਸਰੀਰ ਦੀ ਤੰਦਰੁਸਤੀ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਖੁਰਾਕ 'ਚ ਸ਼ਾਮਲ ਕਰਦੇ ਨੇ

3 Sep 2023

TV9 Punjabi

Pic Credit: Pixabay

ਪੌਸ਼ਟਿਕ ਖਾਣੇ ਨੂੰ ਖਾਣ ਤੋਂ ਬਾਅਦ ਇਸ ਨੂੰ ਸਹੀ ਤਰੀਕੇ ਨਾਲ ਪਚਾਉਣਾ ਬਹੁਤ ਜ਼ਰੂਰੀ ਹੈ।

ਖਾਣਾ ਪਚਾਉਣਾ

ਕੁਝ ਲੋਕ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਨੇ ਜਿਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ।

ਪਾਚਨ ਕਿਰਿਆ

ਅਜਿਹੇ 'ਚ ਖਾਣਾ ਪਚਾਉਣ 'ਚ ਦਿੱਕਤ ਦੇ ਨਾਲ-ਨਾਲ ਹੋਰ ਬੀਮਾਰੀਆਂ ਹੋ ਜਾਂਦੀਆਂ ਨੇ।

ਖਾਣਾ ਪਚਾਉਣ 'ਚ ਦਿੱਕਤ

ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਢਿੱਡ ਚ ਐਨਜ਼ਾਈਮ ਦਾ ਪੱਧਰ ਘੱਟ ਹੁੰਦਾ ਹੈ। ਇਸੇ ਲਈ ਭੋਜਨ ਕਰਨ ਤੋਂ 30 ਮਿੰਟ ਬਾਅਦ ਪਾਣੀ ਪੀਣਾ ਸਹੀ ਹੈ। 

ਤੁਰੰਤ ਨਾ ਪੀਓ ਪਾਣੀ

ਭੋਜਨ ਦੇ ਨਾਲ ਚਾਹ ਦਾ ਸੇਵਨ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਚਾਹ ਭੋਜਨ ਦੇ ਪੌਸ਼ਟਿਕ ਤੱਤਾਂ ਨੂੰ ਖ਼ਤਮ ਕਰ ਦਿੰਦਾ ਹੈ। 

ਭੋਜਨ ਤੋਂ ਬਾਅਦ ਨਾ ਪੀਓ ਚਾਹ

ਭੋਜਨ ਤੋਂ ਬਾਅਦ ਫਲ ਖਾਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਪਾਚਨ ਕਿਰਿਆ ਦੇ ਨਾਲ-ਨਾਲ ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਫਲ ਖਾਣ ਤੋਂ ਕਰੋ ਪਰਹੇਜ਼

ਖਾਣਾ ਖਾਣ ਤੋਂ ਤੁਰੰਤ ਬਾਅਦ ਤੁਰਨਾ ਸਿਹਤ ਲਈ ਖ਼ਤਰਨਾਕ ਹੈ। ਖਾਣ ਤੋਂ ਬਾਅਦ ਇਕਦਮ ਤੇਜ਼ ਤੁਰਨ ਨਾਲ ਪਾਚਨ ਤੇ ਅਸਰ ਪੈਂਦਾ ਹੈ।

ਭੋਜਨ ਕਰਨ ਤੋਂ ਬਾਅਦ ਤੁਰੰਤ ਸੈਰ ਕਰਨਾ

ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਜਿਸ ਕਾਰਨ ਮੋਟਾਪਾ ਵੱਧਦਾ ਹੈ।

ਖਾਣਾ ਖਾਣ ਤੋਂ ਬਾਅਦ ਸੌਂ ਜਾਣਾ

ਦੇਸ਼ ਦੇ 10 ਪ੍ਰਸਿੱਧ ਗੁਰਦੁਆਰੇ ਸਾਹਿਬ,ਜ਼ਰੂਰ ਕਰਨ ਜਾਓ ਦਰਸ਼ਨ