02-07- 2024
TV9Punjabi
Author: Kusum Chopra
ਭਾਰਤੀ ਸਟਾਕ ਮਾਰਕੀਟ ਮੰਗਲਵਾਰ ਨੂੰ ਪਾਜ਼ੀਟਿਵ ਨੋਟ ‘ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਆਪਣੇ ਨਵੇਂ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਏ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 379.68 ਅੰਕ ਵਧ ਕੇ 79,855.87 ਅੰਕਾਂ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ।
ਨਿਫਟੀ 94.4 ਅੰਕਾਂ ਦੇ ਵਾਧੇ ਨਾਲ 24,236.35 ਅੰਕਾਂ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ। ਪ੍ਰੀ-ਓਪਨ ਬਾਜ਼ਾਰ ‘ਚ ਸੈਂਸੈਕਸ ਰਾਤ 9.02 ਵਜੇ 80,129 ਦੇ ਪੱਧਰ ਨੂੰ ਛੂਹ ਗਿਆ ਸੀ।
ਇਸ ਤੋਂ ਬਾਅਦ ਬਾਜ਼ਾਰ ‘ਚ ਦਿਨ ਦਾ ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਵੀ ਸੈਂਸੈਕਸ ਅਤੇ ਨਿਫਟੀ ਨਵੇਂ ਆਲ ਟਾਈਮ ਹਾਈ ‘ਤੇ ਪਹੁੰਚ ਗਏ।
ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਕਾਰੋਬਾਰ ਸ਼ੁਰੂ ਹੁੰਦੇ ਹੀ ਬੀ.ਐੱਸ.ਈ. ਦਾ ਸੈਂਸੈਕਸ ਪਿਛਲੇ ਬੰਦ ਨਾਲੋਂ 211.30 ਅੰਕ ਵਧ ਕੇ 79,687.49 ‘ਤੇ ਸ਼ੁਰੂ ਹੋਇਆ ਅਤੇ ਕੁਝ ਹੀ ਮਿੰਟਾਂ ‘ਚ ਇਸ ਨੇ 79,855.87 ਦੇ ਨਵੇਂ ਉੱਚ ਪੱਧਰ ਨੂੰ ਛੂਹ ਲਿਆ।
ਇਸ ਤਰ੍ਹਾਂ ਸ਼ੁਰੂਆਤ ਦੇ ਨਾਲ ਹੀ ਨਿਫਟੀ 60.20 ਅੰਕ ਵਧ ਕੇ 24,202.20 ਦੇ ਨਵੇਂ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਿਆ। ਫਿਲਹਾਲ ਸਵੇਰੇ 10.31 ਵਜੇ ਸੈਂਸੈਕਸ 79,478.82 ‘ਤੇ ਕਾਰੋਬਾਰ ਕਰ ਰਿਹਾ ਹੈ।