ਸਚਿਨ-ਦ੍ਰਾਵਿੜ ਵੀ ਰਹਿ  ਗਏ ਪਿੱਛੇ 

29 Dec 2023

TV9Punjabi

ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਪਹਿਲੀ ਵਾਰ ਟੈਸਟ ਸੀਰੀਜ਼ ਖੇਡਣ ਲਈ ਦੱਖਣੀ ਅਫਰੀਕਾ ਪਹੁੰਚੀ ਹੈ। ਟੀਮ ਇੰਡੀਆ ਨੂੰ ਸੈਂਚੁਰੀਅਨ ਵਿੱਚ ਹੋਏ ਪਹਿਲੇ ਹੀ ਮੈਚ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

ਟੀਮ ਇੰਡੀਆ ਦੀ ਸ਼ਰਮਨਾਕ ਹਾਰ

Pic Credit: AFP/PTI

ਜਦੋਂ ਭਾਰਤੀ ਬੱਲੇਬਾਜ਼ ਬੁਰੀ ਤਰ੍ਹਾਂ ਫੇਲ ਹੋ ਰਹੇ ਸਨ ਅਤੇ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਅੱਗੇ ਝੁਕ ਰਹੇ ਸਨ ਤਾਂ ਵਿਰਾਟ ਕੋਹਲੀ ਨੇ ਦੂਜੀ ਪਾਰੀ ਵਿੱਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਦੀ ਇੱਜ਼ਤ ਕੁਝ ਹੱਦ ਤੱਕ ਬਚਾਈ।

ਕੋਹਲੀ ਦੀ ਦੂਜੀ ਪਾਰੀ

ਇਸ ਪਾਰੀ 'ਚ ਹੀ ਵਿਰਾਟ ਕੋਹਲੀ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 2000 ਦੌੜਾਂ ਪੂਰੀਆਂ ਕਰ ਲਈਆਂ ਹਨ। ਵਿਰਾਟ ਕੋਹਲੀ ਨੇ ਸਾਲ 2023 'ਚ 2048 ਦੌੜਾਂ ਬਣਾਈਆਂ ਹਨ।

ਅੰਤਰਰਾਸ਼ਟਰੀ ਕ੍ਰਿਕਟ 

ਇਸ ਨਾਲ ਵਿਰਾਟ ਕੋਹਲੀ ਦੁਨੀਆ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ 7 ਕੈਲੰਡਰ ਸਾਲਾਂ 'ਚ ਇਹ ਉਪਲਬਧੀ ਹਾਸਲ ਕੀਤੀ ਹੈ। ਮਤਲਬ ਕਿ ਆਪਣੇ 7 ਸਾਲਾਂ ਦੇ ਕਰੀਅਰ 'ਚ ਕੋਹਲੀ ਨੇ ਘੱਟੋ-ਘੱਟ 2000 ਦੌੜਾਂ ਬਣਾਈਆਂ ਹਨ।

2000 ਦੌੜਾਂ ਦਾ ਰਿਕਾਰਡ

ਵਿਰਾਟ ਕੋਹਲੀ ਨੇ ਇਸ ਮਾਮਲੇ 'ਚ ਕੁਮਾਰ ਸੰਗਾਕਾਰਾ ਨੂੰ ਪਿੱਛੇ ਛੱਡ ਦਿੱਤਾ ਹੈ, ਜੋ ਆਪਣੇ ਕਰੀਅਰ 'ਚ 6 ਵਾਰ ਅਜਿਹਾ ਕਰ ਚੁੱਕੇ ਹਨ। ਜੇਕਰ ਕਿਸੇ ਭਾਰਤੀ ਦੀ ਗੱਲ ਕਰੀਏ ਤਾਂ ਸਚਿਨ ਵੀ ਇਸ ਲਿਸਟ 'ਚ ਸ਼ਾਮਲ ਹਨ, ਜਿਨ੍ਹਾਂ ਨੇ 5 ਵਾਰ ਅਜਿਹਾ ਕੀਤਾ ਹੈ।

ਕੁਮਾਰ ਸੰਗਾਕਾਰਾ ਨੂੰ ਛੱਡਿਆ ਪਿੱਛੇ 

ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਹੁਣ ਤੱਕ 26646 ਦੌੜਾਂ ਬਣਾਈਆਂ ਹਨ, ਉਨ੍ਹਾਂ ਦੇ ਨਾਂਅ 80 ਅੰਤਰਰਾਸ਼ਟਰੀ ਸੈਂਕੜੇ ਵੀ ਹਨ।

ਅੰਤਰਰਾਸ਼ਟਰੀ ਕਰੀਅਰ

IPL ਲਈ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਤਿਆਰ, 2024 ‘ਚ ਖੇਡੇ ਜਾਣਗੇ ਮੈਚ