IPL ਲਈ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਤਿਆਰ, 2024 ‘ਚ ਖੇਡੇ ਜਾਣਗੇ ਮੈਚ
28 Dec 2023
TV9Punjabi
ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਨਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਪ੍ਰਕਿਰਿਆ ਖਤਮ ਹੋ ਗਈ ਹੈ। ਪੰਜਾਬ ਦੇ ਮੁਹਾਲੀ ਮੁੱਲਾਂਪੁਰ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ।
ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ
ਦੱਸ ਦਈਏ ਕਿ ਇਸ ਸਟੇਡੀਅ ਦਾ ਕੰਮ 90 ਫੀਸਦ ਤੱਕ ਮੁਕੰਮਲ ਹੋ ਚੁੱਕਾ ਹੈ। ਨਵਾਂ ਸਟੇਡੀਅਮ ਆਉਣ ਵਾਲੇ ਆਈਪੀਐਲ ਸੀਜ਼ਨ ਤੋਂ ਚਾਲੂ ਹੋ ਜਾਵੇਗਾ। ਕ੍ਰਿਕਟ ਪ੍ਰੇਮੀਆਂ ਨੂੰ ਜਲਦ ਹੀ ਇੱਥੇ ਚੌਕੇ-ਛੱਕੇ ਦੇਖਣ ਨੂੰ ਮਿਲਣਗੇ।
90 ਫੀਸਦ ਤੱਕ ਮੁਕੰਮਲ
ਇਹ ਸਟੇਡੀਅਮ 38.20 ਏਕੜ ਦੇ ਖੇਤਰ ਵਿੱਚ ਬਣਿਆ ਹੈ। ਇਸ ‘ਚ ਕਰੀਬ 40 ਹਜ਼ਾਰ ਕ੍ਰਿਕਟ ਫੈਨਸ ਉਰੇਂਜ, ਨੀਲੇ ਅਤੇ ਗੋਲਡਨ ਰੰਗ ਦੀਆਂ ਸੀਟਾਂ ‘ਤੇ ਬੈਠ ਕੇ ਮੈਚ ਦੇਖ ਸਕਣਗੇ।
38.20 ਏਕੜ ਦੇ ਖੇਤਰ ਵਿੱਚ ਬਣਿਆ ਸਟੇਡੀਅਮ
ਇਹ ਸਟੇਡੀਅਮ ਮੁਹਾਲੀ ਦੇ ਆਈਐਸ ਬਿੰਦਰਾ ਪੀਸੀਏ ਸਟੇਡੀਅਮ ਤੋਂ ਤਿੰਨ ਗੁਣਾ ਵੱਡਾ ਹੈ।
ਮੁਹਾਲੀ ਸਟੇਡੀਅਮ ਤੋਂ ਕਾਫੀ ਵੱਡਾ
ਡੇ-ਨਾਈਟ ਮੈਚ ਕਰਵਾਉਣ ਲਈ ਨਵੇਂ ਸਟੇਡੀਅਮ ਵਿੱਚ ਫਲੱਡ ਲਾਈਟਾਂ ਲਗਾਈਆਂ ਗਈਆਂ ਹਨ। ਇਸ ਲਈ ਕੁੱਲ ਛੇ ਪਾਵਰ ਫਲੱਡ ਲਾਈਟ ਪੋਲ ਲਗਾਏ ਗਏ ਹਨ। ਸਫੇਦ ਰੌਸ਼ਨੀ ਵਿੱਚ ਖੇਡੇ ਜਾਣ ਵਾਲੇ ਮੈਚ ਦਰਸ਼ਕਾਂ ਨੂੰ ਇੱਕ ਵੱਖਰਾ ਅਨੁਭਵ ਵੀ ਪ੍ਰਦਾਨ ਕਰਨਗੇ
ਲਾਈਟਾਂ ਦਾ ਅਨੌਖਾ ਇੰਤਜ਼ਾਮ
ਸਟੇਡੀਅਮ ਦਾ ਮੁੱਖ ਗੇਟ, ਜਿਸ ਰਾਹੀਂ ਟੀਮਾਂ ਦਾਖ਼ਲ ਹੋਣਗੀਆਂ। ਇਸ ਖੇਤਰ ਦੇ ਨੇੜੇ ਇੱਕ ਨੈੱਟ ਸੈਸ਼ਨ ਖੇਤਰ ਬਣਾਇਆ ਗਿਆ ਹੈ। ਇੱਥੇ 12 ਪਿੱਚਾਂ ਤਿਆਰ ਕੀਤੀਆਂ ਗਈਆਂ ਹਨ। ਜਿੱਥੇ ਟੀਮਾਂ ਅਭਿਆਸ ਕਰਨਗੀਆਂ।
ਕਈ ਅਭਿਆਸ ਪਿੱਚਾਂ ਬਣਾਈਆਂ ਗਈਆਂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸੀਐਮ ਸੁੱਖੂ ਹੋਏ ਮਿਹਰਬਾਨ, ਸ਼ਰਾਬੀ ਟੂਰਿਸਟ ਨੂੰ ਥਾਣੇ ਨਹੀਂ ਹੋਟਲ ਲੈ ਕੇ ਜਾਵੇਗੀ ਹਿਮਾਚਲ ਪੁਲਿਸ
Learn more