22-10- 2025
TV9 Punjabi
Author: Yashika.Jethi
ਬੰਗਲਾਦੇਸ਼ ਅਤੇ ਵੈਸਟਇੰਡੀਜ਼ ਦੇ ਵਿਚਕਾਰ ਦੂਜਾ ਵਨਡੇ ਮੈਚ ਟਾਈ ਹੋ ਗਿਆ। ਪਹਿਲੀ ਵਾਰ ਇਸ ਟੀਮ ਦਾ ਕੋਈ ਮੈਚ ਟਾਈ ਹੋਇਆ ਹੈ।
ਸਭ ਤੋਂ ਵੱਧ ਟਾਈ ਮੈਚਾਂ ਦਾ ਰਿਕਾਰਡ ਭਾਰਤ ਦੇ ਨਾਮ ਹੈ। ਭਾਰਤ ਦੇ ਹੁਣ ਤੱਕ 18 ਅੰਤਰਰਾਸ਼ਟਰੀ ਮੈਚ ਟਾਈ ਹੋ ਚੁੱਕੇ ਹਨ।
ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਨੇ ਵੀ ਕਾਫੀ ਟਾਈ ਮੈਚ ਖੇਡੇ ਹਨ। ਨਿਊਜ਼ੀਲੈਂਡ ਦੇ 17 ਅਤੇ ਵੈਸਟਇੰਡੀਜ਼ ਦੇ 16 ਮੈਚ ਟਾਈ ਹੋਏ ਹਨ।
ਆਸਟ੍ਰੇਲੀਆ ਦੀ ਟੀਮ ਦੇ 14 ਮੈਚ ਟਾਈ ਹੋਏ ਹਨ, ਜਦਕਿ ਪਾਕਿਸਤਾਨ ਦੇ 13 ਮੈਚਾਂ ਦਾ ਨਤੀਜਾ ਨਹੀਂ ਨਿਕਲਿਆ।
ਸ਼੍ਰੀਲੰਕਾ ਦੇ ਹੁਣ ਤੱਕ 12 ਮੈਚ ਟਾਈ ਹੋਏ ਹਨ ਅਤੇ ਇੰਗਲੈਂਡ ਦੇ ਕੁੱਲ 10 ਮੈਚ ਟਾਈ ਰਹੇ ਹਨ।
ਜ਼ਿੰਬਾਬਵੇ ਦੇ ਕੁੱਲ 10 ਮੈਚ ਟਾਈ ਹੋਏ ਹਨ, ਜਦਕਿ ਸਾਊਥ ਅਫਰੀਕਾ ਦੇ 7 ਮੈਚ ਟਾਈ ਹੋਏ ਹਨ।
ਆਇਰਲੈਂਡ ਦੇ ਕੁੱਲ 5 ਮੈਚ ਟਾਈ ਹੋਏ ਹਨ, ਜਦਕਿ ਅਫਗਾਨਿਸਤਾਨ ਨੇ 3 ਟਾਈ ਮੈਚ ਖੇਡੇ ਹਨ।