22-10- 2025
TV9 Punjabi
Author: Yashika.Jethi
ਟਾਟਾ ਨੇਕਸਾਨ (Tata Nexon) ਨੇ ਫਿਰ ਤੋਂ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣ ਕੇ ਬਾਜ਼ਾਰ ਵਿੱਚ ਆਪਣਾ ਦਬਦਬਾ ਦਿਖਾਇਆ ਹੈ। ਇਸ ਨਾਲ ਇਹ ਦੇਸ਼ ਦੀ ਟਾਪ-ਸੈਲਿੰਗ SUV ਵੀ ਬਣ ਗਈ ਹੈ।
ਸਿਤੰਬਰ ਮਹੀਨੇ 'ਚ ਵਿਕਰੀ ਦੇ ਮਾਮਲੇ 'ਚ ਹੁੰਡਈ ਕ੍ਰੇਟਾ ਤੇ ਮਹਿੰਦਰਾ ਸਕੋਰਪਿਓ ਨੂੰ ਪਿੱਛੇ ਛੱਡਦੇ ਹੋਏ ਨੇਕਸਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਨੇਕਸਾਨ ਦੀ ਇਸ ਵਾਪਸੀ ਦਾ ਮੁੱਖ ਕਾਰਣ ਹੈ ਇਸ ਦੀ ਕੰਪੈਕਟ SUV ਸੈਗਮੈਂਟ 'ਚ ਸਹੀ ਪੋਜ਼ੀਸ਼ਨਿੰਗ।
ਦੇਸ਼ 'ਚ ਹਾਲ ਹੀ 'ਚ ਲਾਗੂ ਹੋਏ GST 2.0 ਬਦਲਾਅ ਕਾਰਨ ਟਾਟਾ ਨੇਕਸਾਨ ਦੀ ਕੀਮਤ ਘੱਟ ਹੋ ਗਈ ਹੈ, ਜਿਸ ਨਾਲ ਇਹ ਹੋਰ ਵੀ ਵੈਲਯੂ ਫ਼ੋਰ ਮਨੀ ਕਾਰ ਬਣ ਗਈ ਹੈ।
ਨੇਕਸਾਨ ਹੁਣ ਉਹਨਾਂ ਖਰੀਦਦਾਰਾਂ ਲਈ ਵੀ ਐਕਟ੍ਰੈਕਟੀਵ ਬਣ ਗਈ ਹੈ ਜੋ ਛੋਟੀ ਕਾਰ ਤੋਂ ਅਪਗ੍ਰੇਡ ਕਰਨਾ ਚਾਹੁੰਦੇ ਹਨ ਜਾਂ ਉੱਚ ਸੈਗਮੈਂਟ ਦੀ ਕਾਰਾਂ ਦੇ ਵਿਕਲਪ ਵੇਖ ਰਹੇ ਹਨ।
ਟਾਟਾ ਮੋਟਰਜ਼ ਤਿਉਹਾਰਾਂ ਦੇ ਦਿਨਾਂ 'ਚ ₹45,000 ਤੱਕ ਦੇ ਵਾਧੂ ਛੋਟ ਵੀ ਦੇ ਰਹੀ ਹੈ। ਨੇਕਸਾਨ ਦੀ ਸ਼ੁਰੂਆਤੀ ਕੀਮਤ ਹੁਣ ₹7.31 ਲੱਖ ਤੋਂ ਸ਼ੁਰੂ ਹੁੰਦੀ ਹੈ।
ਟਾਟਾ ਨੇਕਸਾਨ ਖੁੱਲ੍ਹੀ ਤੇ ਆਰਾਮਦਾਇਕ ਕੰਪੈਕਟ SUV ਹੈ, ਜੋ ਵੇਖਣ 'ਚ ਵੀ ਕਾਫੀ ਆਕਰਸ਼ਕ ਲੱਗਦੀ ਹੈ। ਇਸ 'ਚ ਕਈ ਮਾਡਰਨ ਫੀਚਰਜ਼ ਮਿਲਦੇ ਹਨ ਜਿਵੇਂ ਕਿ Panoramic sunroof ਤੇ JBL ਸਾਊਂਡ ਸਿਸਟਮ।
ਇਹ SUV BNCAP ਤੋਂ 5-ਸਟਾਰ ਸੇਫ਼ਟੀ ਰੇਟਿੰਗ ਨਾਲ ਆਉਂਦੀ ਹੈ ਤੇ ਇਸ 'ਚ ਸਟੈਂਡਰਡ 6 ਏਅਰਬੈਗਸ ਦਿੱਤੇ ਗਏ ਹਨ। ਡੀਜ਼ਲ ਤੇ CNG ਇੰਜਨ ਵਿਕਲਪ ਨਾਲ ਇਹ ਵਧੀਆ ਮਾਈਲੇਜ਼ ਵੀ ਦਿੰਦੀ ਹੈ।
ਟਾਟਾ ਨੇਕਸਾਨ ਪੈਟਰੋਲ, ਡੀਜ਼ਲ, CNG ਤੇ ਇਲੈਕਟ੍ਰਿਕ — ਹਰ ਤਰ੍ਹਾਂ ਦੇ ਪਾਵਰਟ੍ਰੇਨ ਵਿਕਲਪਾਂ 'ਚ ਉਪਲਬਧ ਹੈ। ਟਾਟਾ ਦੀ ਕੁੱਲ CNG ਵਿਕਰੀ 'ਚ ਨੇਕਸਾਨ CNG ਦਾ ਯੋਗਦਾਨ 25% ਤੱਕ ਹੈ।