21-10- 2025
TV9 Punjabi
Author: Yashika.Jethi
ਦੀਵਾਲੀ ਅਤੇ ਧਨਤੇਰਸ ‘ਤੇ ਸੋਨਾ ਖਰੀਦਣਾ ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੋਕ ਇਸ ਮੌਕੇ ਤੇ ਜੁਲਰੀ, ਸਿੱਕੇ ਅਤੇ ਬਾਰ ਖਰੀਦਦੇ ਹਨ। ਬੁਲੀਅਨ ਮਾਰਕੀਟ ਵਿੱਚ ਇਸ ਵਾਰ ਕੀਮਤਾਂ ਚਾਹੇ ਉੱਚੀਆਂ ਰਹੀਆਂ ਹੋਣ, ਪਰ ਮੰਗ ਵਿੱਚ ਕੋਈ ਘਾਟ ਨਹੀਂ ਆਈ।
ਸੋਨਾ ਇੱਕ ਨਰਮ ਧਾਤੁ ਹੈ, ਇਸ ਕਰਕੇ ਗਹਿਣੇ ਬਣਾਉਣ ਲਈ ਇਸ ਵਿੱਚ ਹੋਰ ਧਾਤਾਂ ਮਿਲਾਈਆਂ ਜਾਂਦੀਆਂ ਹਨ। ਸੋਨੇ ਦੀ ਸ਼ੁੱਧਤਾ ਮਾਪਣ ਲਈ ਕੈਰੇਟ (Carat)ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ 14K, 18K, 22K ਜਾਂ 24K।
ਜੁਲਰੀ ‘ਤੇ 22K-916, 18K-750 ਵਰਗੇ ਨੰਬਰ ਲਿਖੇ ਹੁੰਦੇ ਹਨ। 24 ਕੈਰਟ ਵਿੱਚ 99.9% ਖਰਾ ਸੋਨਾ ਹੁੰਦਾ ਹੈ, 23 ਕੈਰੇਟ ਵਿੱਚ 95.8% ਅਤੇ 22 ਕੈਰਟ ਵਿੱਚ 91.6%। ਇਹ ਨੰਬਰ ਖਰੀਦਦਾਰ ਨੂੰ ਸੋਨੇ ਦੀ ਸ਼ੁੱਧਤਾ ਬਾਰੇ ਸਹੀ ਜਾਣਕਾਰੀ ਦਿੰਦੇ ਹਨ।
18 ਕੈਰੇਟ ਸੋਨੇ ਦੇ 100 ਗ੍ਰਾਮ ਵਿੱਚ 75 ਗ੍ਰਾਮ ਖਰਾ ਸੋਨਾ ਹੁੰਦਾ ਹੈ। 14 ਕੈਰੇਟ ਵਿੱਚ ਇਹ ਮਾਤਰਾ 58.5% ਹੁੰਦੀ ਹੈ। ਇਸੇ ਅਧਾਰ ‘ਤੇ ਗਹਿਣਿਆਂ ਦੀ ਕੀਮਤ ਤੈਅ ਹੁੰਦੀ ਹੈ। 916 ਦਾ ਮਤਲਬ 91.6% ਖਰਾ ਸੋਨਾ ਹੁੰਦਾ ਹੈ।
ਭਾਰਤ ਵਿੱਚ ਸੋਨੇ ਦੀ ਜਾਂਚ ਅਤੇ ਪ੍ਰਮਾਣੀਕਰਨ ਦਾ ਕੰਮ BIS (Bureau of Indian Standards) ਕਰਦਾ ਹੈ। ਹਾਲਮਾਰਕ ਵਾਲਾ ਤਿਕੋਨਾ ਨਿਸ਼ਾਨ ਇਸ ਗੱਲ ਦੀ ਗਾਰੰਟੀ ਦਿੰਦਾ ਹੈ ਕਿ ਗਹਿਣਾ ਮਾਨਤਾ ਪ੍ਰਾਪਤ ਲੈਬ ਵਿੱਚ ਟੈਸਟ ਕੀਤਾ ਗਿਆ ਹੈ।
ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ ਦੀ ਸਰਕਾਰੀ ਮੋਹਰ ਹੁੰਦੀ ਹੈ। 1 ਅਪ੍ਰੈਲ 2023 ਤੋਂ 6 ਅੰਕਾਂ ਵਾਲਾ HUID ਨੰਬਰ ਲਾਜ਼ਮੀ ਕਰ ਦਿੱਤਾ ਗਿਆ ਹੈ। ਪੁਰਾਣੇ ਗਹਿਣਿਆਂ ਨੂੰ ਵੀ BIS ਸੈਂਟਰ ਵਿੱਚ ਹਾਲਮਾਰਕ ਕਰਵਾਉਣਾ ਜ਼ਰੂਰੀ ਹੈ, ਤਾਂ ਜੋ ਉਹਨਾਂ ਨੂੰ ਵੇਚਿਆ ਜਾਂ ਬਦਲਿਆ ਜਾ ਸਕੇ।
ਹੁਣ ਮਿਲਾਵਟੀ ਸੋਨੇ ਤੋਂ ਬਚਣ ਲਈ ਕੁਝ ਆਸਾਨ ਘਰੇਲੂ ਤਰੀਕੇ ਵੀ ਦੱਸੇ ਗਏ ਹਨ — ਜਿਵੇਂ ਐਸਿਡ ਟੈਸਟ, ਮੈਗਨੇਟ ਟੈਸਟ ਜਾਂ ਵਜ਼ਨ ਵਿੱਚ ਨਿੱਕੇ-ਨਿੱਕੇ ਫ਼ਰਕ ਪਕੜਨਾ। ਇਹ ਤਰੀਕੇ ਤੁਹਾਨੂੰ ਨਕਲੀ ਸੋਨਾ ਪਛਾਣਨ ਵਿੱਚ ਮਦਦ ਕਰ ਸਕਦੇ ਹਨ।