ਕਿਵੇਂ ਹੈ ਟੀਮ ਇੰਡੀਆ ਦਾ ਸ਼ੈਡਿਊਲ?

31 Dec 2023

TV9Punjabi

ਭਾਰਤੀ ਕ੍ਰਿਕਟ ਪ੍ਰਸ਼ੰਸਕ ਹੁਣ 2023 ਨੂੰ ਭੁੱਲਣਾ ਚਾਹੁੰਦੇ ਹਨ, ਇਸ ਸਾਲ ਉਨ੍ਹਾਂ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਬਹੁਤ ਕਰੀਬ ਤੋਂ ਟੁੱਟ ਗਿਆ। ਟੀਮ ਇੰਡੀਆ ਹੁਣ ਸਾਲ 2024 ਦੀ ਤਿਆਰੀ ਕਰ ਰਹੀ ਹੈ।

2024 ਦੀ ਤਿਆਰੀ

Pic Credit: AFP/PTI

ਸਾਲ 2024 ਦੀ ਸ਼ੁਰੂਆਤ ਦੱਖਣੀ ਅਫਰੀਕਾ ਨਾਲ ਉਸ ਦੀ ਧਰਤੀ 'ਤੇ ਟੈਸਟ ਮੈਚ ਖੇਡ ਕੇ ਹੋਵੇਗੀ। ਪਰ ਇੰਨਾ ਹੀ ਨਹੀਂ ਇਸ ਸਾਲ ਟੀਮ ਇੰਡੀਆ ਕਈ ਵੱਡੀਆਂ ਸੀਰੀਜ਼ ਅਤੇ ਦੌਰੇ ਕਰੇਗੀ।

ਅਫਰੀਕਾ ਤੋਂ ਸ਼ੁਰੂ ਹੋਇਆ ਸਫ਼ਰ

ਇੰਗਲੈਂਡ 2024 'ਚ ਭਾਰਤ ਦਾ ਦੌਰਾ ਕਰੇਗਾ ਅਤੇ ਟੀਮ ਇੰਡੀਆ ਨੂੰ ਆਸਟ੍ਰੇਲੀਆ ਵੀ ਜਾਣਾ ਹੈ। ਇੰਨਾ ਹੀ ਨਹੀਂ ਇਸ ਸਾਲ ਟੀ-20 ਵਿਸ਼ਵ ਕੱਪ ਵੀ ਹੋਣਾ ਹੈ ਜਿਸ 'ਤੇ ਭਾਰਤੀ ਟੀਮ ਦੀਆਂ ਨਜ਼ਰਾਂ ਹਨ।

ਇਸ ਸਾਲ ਕਈ ਵੱਡੇ ਦੌਰੇ

ਜਦੋਂ ਟੀਮ ਇੰਡੀਆ ਦੱਖਣੀ ਅਫਰੀਕਾ ਤੋਂ ਬਾਅਦ ਘਰ ਵਾਪਸੀ ਕਰੇਗੀ ਤਾਂ ਅਫਗਾਨਿਸਤਾਨ ਅਤੇ ਇੰਗਲੈਂਡ ਖਿਲਾਫ ਮੈਚ ਹੋਣਗੇ। ਟੀ-20 ਅਤੇ ਟੈਸਟ ਸੀਰੀਜ਼ ਮਾਰਚ ਤੱਕ ਜਾਰੀ ਰਹੇਗੀ।

ਅਫਗਾਨਿਸਤਾਨ ਅਤੇ ਇੰਗਲੈਂਡ ਨਾਲ ਜੰਗ

ਇਸ ਤੋਂ ਬਾਅਦ ਖਿਡਾਰੀ ਦੋ ਮਹੀਨੇ ਤੱਕ IPL 'ਚ ਰੁੱਝੇ ਰਹਿਣਗੇ ਅਤੇ ਫਿਰ ਟੀ-20 ਵਿਸ਼ਵ ਕੱਪ ਆ ਜਾਵੇਗਾ, ਜੋ ਡੇਢ ਤੋਂ ਦੋ ਮਹੀਨੇ ਤੱਕ ਚੱਲੇਗਾ।

ਟੀ-20 ਵਿਸ਼ਵ ਕੱਪ

ਜੁਲਾਈ ਤੋਂ ਅਕਤੂਬਰ ਤੱਕ ਟੀਮ ਇੰਡੀਆ ਨੇ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ। ਇਸ ਤੋਂ ਬਾਅਦ ਟੀਮ ਇੰਡੀਆ ਦਾ ਨਵੰਬਰ-ਦਸੰਬਰ 'ਚ ਆਸਟ੍ਰੇਲੀਆ ਦਾ ਦੌਰਾ ਹੈ, ਜਿੱਥੇ 5 ਟੈਸਟ ਮੈਚ ਖੇਡੇ ਜਾਣਗੇ।

ਇਨ੍ਹਾਂ ਦੇਸ਼ਾਂ ਦਾ ਹੀ ਹੋਣਾ ਹੈ ਦੌਰਾ

2023 ਵਿੱਚ ਸਭ ਤੋਂ ਵੱਧ Divident ਦੇਣ ਵਾਲੇ ਸਟਾਕ