6 Oct 2023
TV9 Punjabi
ਵਿਸ਼ਵ ਕੱਪ 2023 ਤੋਂ ਪਹਿਲਾਂ ਭਾਰਤੀ ਟੀਮ 2 ਵੱਡੀਆਂ ਮੁਸੀਬਤਾਂ 'ਚ ਫੱਸ ਗਈ ਹੈ। ਪਹਿਲੀ ਸ਼ੁਭਮਨ ਗਿੱਲ ਦੀ ਬਿਮਾਰੀ ਹੈ, ਜਦਕਿ ਦੂਸਰੀ ਮੁਸੀਬਤ ਸ਼ਭਨਮ ਹੈ।
credit : pti/afp/bcci
ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਭਨਮ ਕੀ ਹੈ? ਸ਼ਭਨਮ ਦਾ ਮਤਲਬ ਤ੍ਰੇਲ ਹੈ। ਇਹ ਭਾਰਤੀ ਟੀਮ ਲਈ ਖਤਰਾ ਬਣ ਸਕਦੀ ਹੈ।
ਵਿਸ਼ਵ ਕੱਪ ਦੇ ਪਹਿਲੇ ਹੀ ਮੈਚ 'ਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਜਬਰਦਸਤ ਮਾਤ ਦਿੱਤੀ। ਇਸ ਦਾ ਇੱਕ ਵੱਡਾ ਕਾਰਨ ਤ੍ਰੇਲ ਸੀ।
ਤ੍ਰੇਲ ਪੈਣ ਤੋਂ ਬਾਅਦ ਬੱਲੇਬਾਜ਼ੀ ਆਸਾਨ ਹੋ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਨਿਊਜ਼ੀਲੈਂਡ ਟੀਮ ਨੇ 283 ਦੌੜਾਂ ਦਾ ਟਿੱਚਾ 36.2 ਓਵਰਾਂ ਵਿੱਚ ਹੀ ਹਾਸਿਲ ਕਰ ਲਿਆ।
ਦੱਸ ਦਈਏ ਕਿ ਮੈਚ ਵੀ ਡੇ-ਨਾਈਟ ਹੁੰਦੇ ਹਨ ਅਤੇ ਜੇਕਰ ਭਾਰਤੀ ਟੀਮ ਟਾਸ ਹਾਰ ਜਾਂਦੀ ਹੈ ਤਾਂ ਉਸ ਲਈ ਦੂਸਰੀ ਪਾਰੀ ਵਿੱਚ ਸਕੋਰ ਬਚਾਉਣਾ ਬਹੁਤ ਮੁਸ਼ਕਿਲ ਸਾਬਿਤ ਹੋ ਜਾਵੇਗਾ।
ਚਾਹੇ ਭਾਰਤੀ ਟੀਮ ਵਿੱਚ ਬੁਮਰਾਹ, ਸਿਰਾਜ, ਸ਼ਮੀ, ਅਸ਼ਵਿਨ, ਕੁਲਦੀਪ ਵਰਗੇ ਚੰਗੇ ਗੇਂਦਬਾਜ਼ ਹਨ, ਪਰ ਤ੍ਰੇਲ ਪੈਣ ਤੋਂ ਬਾਅਤ ਚੰਗੇ ਗੇਂਦਬਾਜ਼ ਵੀ ਬੇਬਸ ਹੋ ਜਾਂਦੇ ਹਨ।
ਸ਼ਭਨਮ ਤੋਂ ਇਲਾਵਾ ਭਾਰਤ ਲਈ ਮਾੜੀ ਖਬਰ ਇਹ ਹੈ ਕਿ ਸ਼ੁਭਮਨ ਗਿੱਲ ਨੂੰ ਡੇਂਗੂ ਹੋ ਗਿਆ ਹੈ ਅਤੇ ਉਹਨਾਂ ਦਾ ਪਹਿਲੇ ਮੈਚ ਵਿੱਚ ਖੇਡਣਾ ਮੁਸ਼ਕਿਲ ਲੱਗ ਰਿਹਾ ਹੈ।