6 Oct 2023
TV9 Punjabi
ਭਾਰਤ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਡੇਂਗੂ ਹੋ ਗਿਆ ਹੈ। ਉਹਨਾਂ ਦਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਖੇਡਣਾ ਮੁਸ਼ਕਿਲ ਲੱਗ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਗਿੱਲ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ 5-7 ਦਿਨ ਲਗਣਗੇ। ਜਿਸ ਦਾ ਮਤਲਬ ਇਹ ਹੈ ਕਿ ਗਿੱਲ ਵਿਸ਼ਵ ਕੱਪ ਦੇ ਦੋ ਮੈਚ ਮਿਸ ਕਰ ਸਕਦੇ ਹਨ।
ਗਿੱਲ ਜੇਕਰ ਠੀਕ ਹੋਣ ਨੂੰ ਜਿਆਦਾ ਸਮੇਂ ਲੈਂਦੇ ਹਨ ਤਾਂ ਉਹਨਾਂ ਦਾ ਪਾਕਿਸਤਾਨ ਦੇ ਖਿਲਾਫ ਖੇਲਣਾ ਮੁਸ਼ਕਿਲ ਹੋ ਜਾਵੇਗਾ।
ਜੇਕਰ ਗਿੱਲ ਪਾਕਿਸਤਾਨ ਦੇ ਖਿਲਾਫ ਨਹੀਂ ਖੇਡਦੇ ਹਨ ਤਾਂ ਪਾਕਿਸਤਾਨ ਦਾ ਫਾਇਦਾ ਹੋ ਜਾਵੇਗਾ। ਗਿੱਲ ਕਮਾਲ ਦੀ ਫੋਰਮ ਵਿੱਚ ਹਨ ।
ਗਿੱਲ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਨੰਬਰ 1 ਤੇ ਆਉਣ ਤੋਂ ਥੋੜੇ ਹੀ ਅੰਕਾਂ ਤੋਂ ਦੂਰ ਹਨ। ਜੇਕਰ ਗਿੱਲ ਕੁਝ ਮੈਚ ਨਹੀਂ ਖੇਡਦੇ ਤਾਂ ਬਾਬਰ ਆਜਮ ਨੂੰ ਫਾਇਦਾ ਹੋਵੇਗਾ ਅਤੇ ਉਹ ਨੰਬਰ 1 ਤੇ ਬਣੇ ਰਹਿਣਗੇ।
ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਪਾਕਿਸਤਾਨ ਦੇ ਖਿਲਾਫ ਹੈ। ਗਿੱਲ ਜੇਕਰ ਫਿਟ ਨਹੀਂ ਹੁੰਦੇ ਤਾਂ ਉਹਨਾਂ ਦੀ ਜਗ੍ਹਾ ਇਸ਼ਾਨ ਕਿਸ਼ਨ ਨੂੰ ਗਿੱਲ ਦੀ ਜਗ੍ਹਾ ਓਪਨਿੰਗ ਬੱਲੇਬਾਜ਼ ਦੇ ਤੌਰ ਤੇ ਚੁੱਣਿਆ ਜਾ ਸਕਦਾ ਹੈ।