6 Oct 2023
TV9 Punjabi
ਪਪੀਤਾ ਹੀ ਨਹੀਂ ਬਲਕਿ ਇਸ ਦੇ ਪੱਤਿਆਂ ਦੇ ਜੂਸ ਦਾ ਵੀ ਕਈ ਬੀਮਾਰੀਆਂ ਦੇ ਇਲਾਜ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦਾ ਜੂਸ ਡੇਂਗੂ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ।
ਪਪੀਤੇ ਦੇ ਪੱਤਿਆਂ ਵਿੱਚ ਵਿਟਾਮਿਨ-ਏ, ਈ ਅਤੇ ਸੀ ਵਰਗੇ ਪੋਸ਼ਕ ਤੱਤ ਹੁੰਦੇ ਹਨ। ਪਪੀਤੇ ਦੇ ਪੱਤਿਆਂ ਦੇ ਜੂਸ ਨਾਲ ਸਿਹਤ ਨੂੰ ਕਿਹੜੇ ਫਾਅਦੇ ਹੁੰਦੇ ਹਨ। ਆਓ ਜਾਣਦੇ ਹਾਂ।
ਇਸ ਜੂਸ ਵਿੱਚ ਅਮੀਨੋ ਅਸਿਡ ਅਤੇ ਪ੍ਰਟੀਨ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਹ ਬਲੋਟਿੰਗ, ਗੇਸ ਅਤੇ ਹਾਰਟ ਬਰਨ ਵਰਗੀਆਂ ਤਕਲੀਫਾਂ ਤੋਂ ਰਾਹਤ ਦਿੰਦਾ ਹੈ।
ਇਸ ਜੂਸ ਵਿੱਚ ਐਂਟੀ-ਇੰਨਫਲੈਮੈਂਟਰੀ ਗੁਣ ਹੁੰਦੇ ਹਨ। ਇਹ ਜੋੜਾਂ ਦੇ ਦਰਦ, ਮਾਸਪੇਸ਼ੀਆਂ ਦੇ ਦਰਦ ਅਤੇ ਪੈਰਾਂ ਦੀ ਸੋਜ ਤੋਂ ਰਾਹਤ ਲੈਣ ਵਿੱਚ ਕੰਮ ਆਉਂਦਾ ਹੈ।
ਪਪੀਤੇ ਦੇ ਜੂਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ। ਇਹ ਆਕਸੀਡੈਂਟ ਸਟ੍ਰੈਸ ਘੱਟ ਕਰਨ ਵਿੱਚ ਕੰਮ ਆਉਂਦਾ ਹੈ ਅਤੇ ਇਹ ਬਾਲਾਂ ਦੀ ਗਰੋਥ ਵਿੱਚ ਵੀ ਕੰਮ ਆਉਂਦਾ ਹੈ।
ਪਪੀਤੇ ਦੇ ਪੱਤਿਆਂ ਦਾ ਜੂਸ ਨੈਚੂਰਲ ਮੈਡਿਸਿਨ ਵਰਗਾ ਹੁੰਦਾ ਹੈ। ਇਸ ਜੂਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ।
ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਨਾਲ ਬੁਖਾਰ ਅਤੇ ਸਿਰ ਦਰਦ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਉਲਟੀ ਅਤੇ ਥਕਾਣ ਵਰਗੀਆਂ ਤਕਲੀਫਾਂ ਤੋਂ ਮਦਦ ਮਿਲਦੀ ਹੈ।