12-10- 2025
TV9 Punjabi
Author: Yashika Jethi
ਕ੍ਰਿਕਟ ਦੇ ਭਗਵਾਨ ਕਹਿ ਜਾਣ ਵਾਲੇ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਅੱਜ (12 ਅਕਤੂਬਰ) 28 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 12 ਅਕਤੂਬਰ,1997 ਨੂੰ ਮੁੰਬਈ ਵਿੱਚ ਹੋਇਆ ਸੀ।
ਹਰ ਕੋਈ ਸਾਰਾ ਤੇਂਦੁਲਕਰ ਨੂੰ ਉਨ੍ਹਾਂ ਦੇ ਖਾਸ ਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਜਿਸ ਵਿੱਚ ਉਨ੍ਹਾਂ ਦੀ ਸਭ ਤੋਂ ਕਰੀਬੀ ਦੋਸਤ,ਅਲੀਸ਼ਾ ਵੀ ਸ਼ਾਮਲ ਹੈ।
ਅਲੀਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਰਾ ਨਾਲ ਦੋ ਸਟੋਰੀਆਂ ਸ਼ੇਅਰ ਕੀਤੀਆਂ । ਜਿਨ੍ਹਾਂ ਵਿੱਚੋਂ ਇੱਕ ਵਿੱਚ ਉਨ੍ਹਾਂ ਨੇ ਲਿਖਿਆ 'ਮੇਰੀ ਲੜਕੀ ਨੂੰ ਜਨਮਦਿਨ ਮੁਬਾਰਕ'।
ਇਸ ਦੌਰਾਨ, ਅਲੀਸ਼ਾ ਨੇ ਆਪਣੀ ਦੂਜੀ ਇੰਸਟਾਗ੍ਰਾਮ ਸਟੋਰੀ ਵਿੱਚ ਸਾਰਾ ਨਾਲ ਇੱਕ ਹੋਰ ਫੋਟੋ ਵੀ ਸ਼ੇਅਰ ਕੀਤੀ ਅਤੇ ਲਿਖਿਆ, 'ਲਵ ਯੂ।
ਅ
ਅਲੀਸ਼ਾ ਅਤੇ ਸਾਰਾ ਤੇਂਦੁਲਕਰ ਬਚਪਨ ਦੀਆਂ ਸਹੇਲੀਆਂ ਹਨ। ਉਹ ਲਗਭਗ 23 ਸਾਲਾਂ ਤੋਂ ਇਕੱਠੇ ਹਨ। ਉਨ੍ਹਾਂ ਦੀ ਕੈਮਿਸਟਰੀ ਬਹੁਤ ਵਧੀਆ ਹੈ।
ਅ
ਮੁੰਬਈ ਵਿੱਚ ਜਨਮੀ ਸਾਰਾ ਨੇ ਲੰਡਨ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣਾ ਪਾਈਲੇਟਸ ਸਟੂਡੀਓ ਖੋਲ੍ਹਿਆ ਹੈ। ਉਹ ਸਚਿਨ ਤੇਂਦੁਲਕਰ ਫਾਊਂਡੇਸ਼ਨ ਦੀ ਡਾਇਰੈਕਟਰ ਵੀ ਹੈ।
ਅ
ਸਾਰਾ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਇੰਸਟਾਗ੍ਰਾਮ 'ਤੇ ਨਿਯਮਿਤ ਤੌਰ 'ਤੇ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 87 ਲੱਖ ਫਾਲੋਅਰਜ਼ ਹਨ।