17 Jan 2024
TV9Punjabi
ਟੀਮ ਇੰਡੀਆ ਦੇ ਨੌਜਵਾਨ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਟੀ-20 ਫਾਰਮੈਟ ਵਿੱਚ ਚੰਗੀ ਫਾਰਮ ਵਿੱਚ ਨਹੀਂ ਹਨ। ਉਸ ਦੀ ਲਗਾਤਾਰ ਆਲੋਚਨਾ ਵੀ ਹੋ ਰਹੀ ਹੈ।
Photos: Insta/PTI
ਸ਼ੁਭਮਨ ਗਿੱਲ ਨੇ ਹਾਲ ਹੀ 'ਚ ਅਫਗਾਨਿਸਤਾਨ ਖਿਲਾਫ ਦੂਜੇ ਟੀ-20 ਮੈਚ 'ਚ ਵੀ ਆਪਣੀ ਥਾਂ ਗੁਆ ਦਿੱਤੀ ਸੀ ਕਿਉਂਕਿ ਹੁਣ ਯਸ਼ਸਵੀ ਜੈਸਵਾਲ ਟੀ-20 'ਚ ਓਪਨਿੰਗ ਕਰ ਰਹੇ ਹਨ।
ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸਲਮਾਨ ਬੱਟ ਨੇ ਸ਼ੁਭਮਨ ਗਿੱਲ ਨੂੰ ਲੈ ਕੇ ਬਿਆਨ ਦਿੱਤਾ ਹੈ। ਸਲਮਾਨ ਬੱਟ ਦਾ ਕਹਿਣਾ ਹੈ ਕਿ ਗਿੱਲ ਨੇ ਆਪਣੇ ਟੈਲੇਂਟ ਨਾਲ ਬੇਇਨਸਾਫੀ ਕੀਤੀ ਹੈ।
ਸਲਮਾਨ ਬੱਟ ਨੇ ਕਿਹਾ ਕਿ ਉਹ ਬਹੁਤ ਵਧੀਆ ਖਿਡਾਰੀ ਹੈ, ਪਰ ਉਹ ਆਪਣਾ ਟੈਲੇਂਟ ਦਿਖਾਉਣ ਵਿੱਚ ਜ਼ਲਦਬਾਜ਼ੀ ਕਰ ਰਹੇ ਹਨ। ਜਦੋਂ ਉਹ ਸ਼ਾਨਦਾਰ ਫਾਰਮ 'ਚ ਸੀ ਤਾਂ ਉਹ ਅਜਿਹਾ ਨਹੀਂ ਕਰ ਰਹੇ ਸੀ।
ਸ਼ੁਭਮਨ ਗਿੱਲ ਨੂੰ ਸਲਾਹ ਦਿੰਦੇ ਹੋਏ ਸਲਮਾਨ ਬੱਟ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਕ੍ਰੀਜ਼ 'ਤੇ ਸਮਾਂ ਬਿਤਾਉਣ ਅਤੇ ਬੱਲੇਬਾਜ਼ੀ ਕਰਨ ਦੀ ਲੋੜ ਹੈ ਅਤੇ ਕੁਝ ਖਾਸ ਨਹੀਂ ਕਰਨਾ ਚਾਹੀਦਾ।
ਸਲਮਾਨ ਬੱਟ ਨੇ ਕਿਹਾ ਕਿ ਭਾਵੇਂ ਤੁਸੀਂ ਦੁਨੀਆ ਦੇ ਸਰਵੋਤਮ ਬੱਲੇਬਾਜ਼ ਹੋ ਪਰ ਤੁਹਾਨੂੰ ਹਮੇਸ਼ਾ ਗੇਂਦ ਦੇ ਹਿਸਾਬ ਨਾਲ ਖੇਡਣਾ ਹੋਵੇਗਾ ਅਤੇ ਸਥਿਤੀ ਦੇ ਮੁਤਾਬਕ ਰੀਏਕਟ ਕਰਨਾ ਹੋਵੇਗਾ।