17 Jan 2024
TV9Punjabi
ਭਾਰਤੀ ਰਸੋਈ ਵਿੱਚ ਭੋਜਨ ਵਿੱਚ ਤੜਕਾ ਕੇਕ 'ਤੇ ਆਈਸਿੰਗ ਵਰਗਾ ਹੈ। ਇਸ ਦੇ ਲਈ ਜ਼ਿਆਦਾਤਰ ਲੋਕ ਸਰ੍ਹੋਂ ਦੇ ਤੇਲ ਜਾਂ ਅੱਜ-ਕੱਲ੍ਹ ਰਿਫਾਇੰਡ ਤੇਲ ਦੀ ਵਰਤੋਂ ਕਰਦੇ ਹਨ।
ਦੇਸੀ ਘਿਓ ਨੂੰ ਨਾ ਸਿਰਫ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਜੇਕਰ ਦੇਸੀ ਘਿਓ ਨੂੰ ਕੁਝ ਚੀਜ਼ਾਂ 'ਚ ਮਿਲਾ ਦਿੱਤਾ ਜਾਵੇ ਤਾਂ ਸਵਾਦ ਦੁੱਗਣਾ ਹੋ ਜਾਂਦਾ ਹੈ।
ਸਰ੍ਹੋਂ ਦਾ ਸਾਗ ਸਰਦੀਆਂ ਵਿੱਚ ਬਹੁਤ ਸੁਆਦ ਲੈ ਕੇ ਖਾਧਾ ਜਾਂਦਾ ਹੈ। ਜੇਕਰ ਇਸ 'ਚ ਦੇਸੀ ਘਿਓ ਦਾ ਤੜਕਾ ਲੱਗਾ ਦਓ ਤਾਂ ਇਸ ਦਾ ਸਵਾਦ ਦੁੱਗਣਾ ਹੋ ਜਾਵੇਗਾ।
ਜ਼ਿਆਦਾਤਰ ਘਰਾਂ 'ਚ ਬਿਮਾਰ ਪੈਣ 'ਤੇ ਮੂੰਗੀ ਦੀ ਦਾਲ ਦੀ ਖਿਚੜੀ ਬਣਾਈ ਜਾਂਦੀ ਹੈ, ਜੇਕਰ ਇਸ 'ਚ ਦੇਸੀ ਘਿਓ ਦਾ ਤੜਕਾ ਲੱਗਾ ਦਓ ਤਾਂ ਇਸ ਦਾ ਸਵਾਦ ਦੁੱਗਣਾ ਹੋ ਜਾਵੇਗਾ।
ਲੋਕ ਦਾਲ 'ਚ ਦੇਸੀ ਘਿਓ ਮਿਲਾ ਕੇ ਖਾਂਦੇ ਹਨ ਪਰ ਜੇਕਰ ਤੁਸੀਂ ਤੜਕੇ 'ਚ ਤੇਲ ਦੀ ਬਜਾਏ ਦੇਸੀ ਘਿਓ ਦੀ ਵਰਤੋਂ ਕਰੋਗੇ ਤਾਂ ਇਸ ਦਾ ਸਵਾਦ ਹੋਰ ਵਧੀਆ ਲੱਗੇਗਾ।
ਜੇਕਰ ਤੁਸੀਂ ਪੁਲਾਓ ਬਣਾ ਰਹੇ ਹੋ ਜਾਂ ਜੀਰਾ ਚੌਲਾਂ 'ਚ ਤੜਕਾ ਲਗਾਉਣਾ ਚਾਹੁੰਦੇ ਹੋ ਤਾਂ ਦੇਸੀ ਘਿਓ ਦੀ ਵਰਤੋਂ ਕਰੋ, ਫਿਰ ਦੇਖੋ ਕਿੰਨਾ ਸੁਆਦ ਲੱਗੇਗਾ।
ਕਦੂ ਦੀ ਸਬਜ਼ੀ ਨੂੰ ਦੇਸੀ ਘਿਓ ਦਾ ਤੜਕਾ ਲਗਾਉਣ ਨਾਲ ਉਸ ਦਾ ਸੁਆਦ ਹੋਰ ਵੱਧ ਜਾਂਦਾ ਹੈ।