15 Jan 2024
TV9Punjabi
ਅਯੁੱਧਿਆ 'ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਤਰੀਕ ਨਜ਼ਦੀਕ ਆ ਰਹੀ ਹੈ, ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਅਯੁੱਧਿਆ 'ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸ਼ਰਧਾਲੂਆਂ ਨੂੰ ਦੇਖਦੇ ਹੋਏ ਅਯੁੱਧਿਆ ਦਾ ਉਸੇ ਤਰ੍ਹਾਂ ਵਿਕਾਸ ਹੋ ਰਿਹਾ ਹੈ। ਸ਼ਰਧਾਲੂਆਂ ਲਈ ਥ੍ਰੀ ਸਟਾਰ, ਫਾਈਵ ਸਟਾਰ ਤੋਂ ਲੈ ਕੇ ਸੈਵਨ ਸਟਾਰ ਹੋਟਲ ਤੱਕ ਖੋਲ੍ਹ ਜਾ ਰਹੇ ਹਨ।
ਅਯੁੱਧਿਆ 'ਚ ਦੁਨੀਆਂ ਦਾ ਅਜਿਹਾ ਪਹਿਲਾ ਸੈਵਨ ਸਟਾਰ ਹੋਟਲ ਖੁੱਲ੍ਹਣ ਵਾਲਾ ਹੈ, ਜਿੱਥੇ ਸ਼ੁੱਧ ਸ਼ਾਕਾਹਾਰੀ ਖਾਣਾ ਮਿਲੇਗਾ।
ਇਸ ਦੀ ਪਸ਼ਟੀ ਖੁੱਦ ਸੀਐਮ ਯੋਗੀ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ 'ਚ ਹੋਟਲ ਬਣਾਉਣ ਲਈ 25 ਪ੍ਰਸਤਾਵ ਮਿਲੇ ਹਨ। ਪ੍ਰਸਤਾਵਾਂ 'ਚ ਇੱਕ ਸ਼ੁੱਧ ਸ਼ਾਕਾਹਾਰੀ 7 ਸਟਾਰ ਹੋਟਲ ਵੀ ਹੈ।
ਹਾਲਾਂਕਿ, ਮੁੱਖ ਮੰਤਰੀ ਯੋਗੀ ਨੇ ਇਹ ਨਹੀਂ ਦੱਸਿਆ ਕਿ ਕਿਸ ਸਮੂਹ ਨੇ ਇਸ ਹੋਟਲ ਨੂੰ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਇੰਨਾਂ ਹੀ ਨਹੀਂ, ਅਯੁੱਧਿਆ 'ਚ ਫਾਈਵ ਸਟਾਰ ਹੋਟਲ ਬਣਾਉਣ ਦਾ ਵੀ ਪ੍ਰਸਤਾਵ ਹੈ। ਇਹ ਆਫਰ ਮੁੰਬਈ ਦੀ ਇੱਕ ਰਿਅਲ ਇਸਟੇਟ ਫਰਮ ਨੇ ਦਿੱਤਾ ਸੀ।
ਸਰਯੂ ਨਦੀ ਦੇ ਕੰਢੇ ਹੋਟਲ ਬਣਾਉਣ ਲਈ 110 ਤੋਂ ਵੱਧ ਛੋਟੇ-ਵੱਡੇ ਹੋਟਲ ਮਾਲਕ ਜ਼ਮੀਨ ਖਰੀਦ ਰਹੇ ਹਨ। ਇੱਥੇ ਇੱਕ ਸੋਲਰ ਪਾਰਕ ਵੀ ਬਣਾਇਆ ਜਾ ਰਿਹਾ ਹੈ।