ਜਾਣੋ ਕੀ ਹਨ ICC ਦੇ ਨਿਯਮ

27 Sep 2023

TV9 Punjabi

ਭਾਰਤ 'ਚ ਵਿਸ਼ਵ ਕੱਪ 2023 ਦਾ ਅਗਾਜ਼ ਹੋਣ ਵਾਲਾ ਹੈ ਤੇ ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਟੀਮਾਂ ਭਾਰਤ ਆ ਰਹੀਆਂ ਹਨ।

ਵਿਸ਼ਵ ਕੱਪ ਦਾ ਅਗਾਜ਼

Credits:ICC

ਵਿਸ਼ਵ ਕੱਪ ਨੂੰ ਲੈ ਕੇ ਇਸ ਵਾਰ ਕਈ ਨਿਯਮਾਂ 'ਚ ਬਦਲਾਅ ਕਿੱਤਾ ਗਿਆ ਹੈ। ਇਸੇ ਤਰ੍ਹਾਂ ਦਾ ਇੱਕ ਨਿਯਮ ਮੀਂਹ ਨੂੰ ਲੈ ਕੇ ਵੀ ਹੈ।

ਕੀ ਹਨ ਨਿਯਮ?

ਏਸ਼ੀਆ ਕੱਪ ਦੇ ਕਈ ਮੈਚ ਮੀਂਹ ਦੇ ਚੱਲਦੇ ਧੋਤੇ ਗਏ ਸੀ, ਜੇਕਰ ਵਿਸ਼ਵ ਕੱਪ 'ਚ ਅਜਿਹਾ ਹੋਇਆ ਤਾਂ ਕੀ ਹੋਵੇਗਾ?

ਮੀਂਹ ਆਇਆ ਤੇ...

ਵਿਸ਼ਵ ਕੱਪ ਦੇ ਕੋਈ ਵੀ ਲੀਗ ਮੈਚ ਲਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਲੀਗ ਮੈਚ ਧੋਤਾ ਜਾਂਦਾ ਹੈ ਤਾਂ ਦੋਵਾਂ ਟੀਮਾਂ ਵਿਚਾਲੇ 1-1 ਅੰਕ ਵੰਡਿਆ ਜਾਵੇਗਾ।

ਵੰਡੇ ਜਾਣਗੇ ਅੰਕ

ਵਿਸ਼ਵ ਕੱਪ ਦੇ ਲੀਗ ਮੈਚਾਂ 'ਚ DLS ਲਾਗੂ ਰਹੇਗਾ, ਜੇਕਰ ਟੀਮਾਂ 20 ਓਵਰਾਂ ਤੋਂ ਵੱਧ ਖੇਡਦੀਆਂ ਹਨ ਤੇ ਫਿਰ ਮੀਂਹ ਪੈਂਦਾ ਹੈ ਤਾਂ ਹੀ DLS ਲਾਗੂ ਹੋਵੇਗਾ। 

DLS ਹੋਵੇਗਾ ਲਾਗੂ

ਵਿਸ਼ਵ ਕੱਪ 'ਚ ਰਿਜ਼ਰਵ ਡੇਅ ਸਿਰਫ਼ ਨਾਕਆਉਟ ਮੈਚਾਂ ਲਈ ਰਹੇਗਾ, ਜਿਸ ਦਾ ਮਤਲਬ ਇਹ ਹੈ ਕਿ ਸੈਮੀਫਾਈਨਲ ਤੇ ਫਾਈਨਲ ਮੈਚਾਂ ਲਈ ਹੀ ਰਿਜ਼ਰਵ ਡੇਅ ਰੱਖਿਆ ਗਿਆ ਹੈ।

ਕਿਹੜੇ ਮੈਚਾਂ ਲਈ ਹੋਵੇਗਾ ਰਿਜ਼ਰਵ ਡੇਅ

ਵਿਸ਼ਵ ਕੱਪ ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਣੀ ਹੈ, ਜਦਕਿ 19 ਨਵੰਬਰ ਫਾਈਨਲ ਮੈਚ ਹੋਣਾ ਹੈ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਪੂਰਾ ਵਿਸ਼ਵ ਕੱਪ ਭਾਰਤ 'ਚ ਖੇਡਿਆ ਜਾਵੇਗਾ।

45 ਦਿਨ ਚੱਲੇਗਾ ਵਿਸ਼ਵ ਕੱਪ 

ਜਾਣੋ ਕਿਵੇਂ Amazon Prime ਤੋਂ 100 ਰੁਪਏ ਸਸਤਾ ਹੈ Netflix?