ਰੋਹਿਤ ਨੇ ਕੀਤੀ 3 ਵਾਰ ਬੱਲੇਬਾਜ਼ੀ, ਖਾਤੇ 'ਚ ਕਿੰਨੀਆਂ ਜੁੜ ਜਾਣਗੀਆਂ ਦੌੜਾਂ ?

18 Jan 2024

TV9Punjabi

ਟੀ-20 ਇਤਿਹਾਸ ਦੇ ਸਭ ਤੋਂ ਰੋਮਾਂਚਕ ਮੈਚਾਂ ਵਿੱਚੋਂ ਇੱਕ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਬੈਂਗਲੁਰੂ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਦੋ ਸੁਪਰ ਓਵਰ ਖੇਡਣ ਤੋਂ ਬਾਅਦ ਫੈਸਲਾ ਲਿਆ ਗਿਆ।

ਟੀਮ ਇੰਡੀਆ ਦੀ ਜਿੱਤ

Pic Credit: PTI/BCCI

ਚਿੰਨਾਸਵਾਮੀ ਸਟੇਡੀਅਮ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 212 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਅਫਗਾਨਿਸਤਾਨ ਨੇ ਵੀ ਸਕੋਰ ਬਰਾਬਰ ਕਰ ਲਿਆ।

40 ਓਵਰਾਂ ਵਿੱਚ ਸਕੋਰ ਬਰਾਬਰ

ਫਿਰ ਪਹਿਲੇ ਸੁਪਰ ਓਵਰ ਵਿੱਚ ਅਫਗਾਨਿਸਤਾਨ ਨੇ 16 ਦੌੜਾਂ ਬਣਾਈਆਂ ਅਤੇ ਜਵਾਬ ਵਿੱਚ ਭਾਰਤ ਨੇ ਵੀ ਇੰਨੀ ਹੀ ਦੌੜਾਂ ਬਣਾਈਆਂ। ਸੁਪਰ ਓਵਰ ਫਿਰ ਹੋਇਆ, ਜਿਸ ਵਿਚ ਭਾਰਤ ਨੇ 11 ਦੌੜਾਂ ਬਣਾਈਆਂ ਪਰ ਇਸ ਵਾਰ ਅਫਗਾਨਿਸਤਾਨ 1 ਦੌੜਾਂ 'ਤੇ ਆਊਟ ਹੋ ਗਿਆ।

ਡਬੱਲ ਸੁਪਰ ਓਵਰ 'ਚ ਫੈਸਲਾ

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਇਸ ਮੈਚ 'ਚ ਪੂਰੀ ਤਰ੍ਹਾਂ ਛਾਏ ਰਹੇ, ਜਿਨ੍ਹਾਂ ਨੇ 3 ਵਾਰ ਬੱਲੇਬਾਜ਼ੀ ਕੀਤੀ ਅਤੇ ਕੁੱਲ 145 ਦੌੜਾਂ ਬਣਾਈਆਂ ਪਰ ਫਿਰ ਵੀ ਉਨ੍ਹਾਂ ਨੂੰ ਥੋੜਾ ਨੁਕਸਾਨ ਹੋਇਆ।

ਰੋਹਿਤ ਸ਼ਰਮਾ

ਇਸ ਦੌਰਾਨ ਰੋਹਿਤ ਨੇ ਰਿਕਾਰਡ 5ਵਾਂ ਸੈਂਕੜਾ ਜੜਿਆ ਅਤੇ 121 ਦੌੜਾਂ ਬਣਾਈਆਂ। ਫਿਰ ਉਨ੍ਹਾਂ ਨੇ ਪਹਿਲੇ ਸੁਪਰ ਓਵਰ ਵਿੱਚ 13 ਅਤੇ ਦੂਜੇ ਵਿੱਚ 11 ਦੌੜਾਂ ਬਣਾਈਆਂ। ਭਾਵ ਓਵਰਆਲ 145 ਦੌੜਾਂ ਰੋਹਿਤ ਦੇ ਬੱਲੇ ਤੋਂ ਆਈਆਂ।

ਸੈਂਕੜੇ ਤੋਂ ਬਾਅਦ ਵੀ ਬਰਸੇ

ਇੰਨੀਆਂ ਦੌੜਾਂ ਬਣਾ ਕੇ ਰੋਹਿਤ ਨੇ ਟੀਮ ਇੰਡੀਆ ਨੂੰ ਜਿੱਤ ਤੱਕ ਪਹੁੰਚਾਇਆ ਪਰ 3 ਵਾਰ ਬੱਲੇਬਾਜ਼ੀ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਥੋੜ੍ਹਾ ਨੁਕਸਾਨ ਹੋਇਆ।

3 ਵਾਰ ਬੈਟਿੰਗ

ਅਸਲ 'ਚ 145 ਦੌੜਾਂ ਬਣਾਉਣ ਤੋਂ ਬਾਅਦ ਵੀ ਰੋਹਿਤ ਦੇ ਰਿਕਾਰਡ 'ਚ ਸਿਰਫ 121 ਦੌੜਾਂ ਹੀ ਜੁੜਣਗੀਆਂ। ਨਿਯਮਾਂ ਦੇ ਮੁਤਾਬਕ, ਸੁਪਰ ਓਵਰ ਵਿੱਚ ਬਣਾਈਆਂ ਗਈਆਂ ਦੌੜਾਂ ਜਾਂ ਵਿਕਟਾਂ ਖਿਡਾਰੀਆਂ ਦੇ ਖਾਤੇ ਵਿੱਚ ਨਹੀਂ ਜੁੜਦੇ। ਇਸ ਤਰ੍ਹਾਂ ਰੋਹਿਤ ਨੂੰ 24 ਦੌੜਾਂ ਦਾ ਨੁਕਸਾਨ ਹੋਇਆ।

24 ਦੌੜਾਂ ਦਾ ਨੁਕਸਾਨ

ਹੁਣ ਚਾਹ ਪੀ ਕੇ ਵੀ ਘੱਟ ਕਰ ਸਕਦੇ ਹੋ ਭਾਰ,ਜਾਣੋ ਕਿਵੇਂ?