ਸਿਰਫ਼ 200 ਰੁਪਏ 'ਚ ਵੇਖੋ ਵਿਰਾਟ ਦਾ ਬੈਟ, ਸਚਿਨ ਦੀ ਜਰਸੀ

17 Oct 2023

TV9 Punjabi

ਵਿਸ਼ਵ ਕੱਪ 2023 'ਚ ਭਾਰਤੀ ਟੀਮ ਨੇ ਦਮਦਾਰ ਸ਼ੁਰੂਆਤ ਕਰਦੇ ਹੋਏ ਲਗਾਤਾਰ ਤਿੰਨ ਮੈਚ ਜਿੱਤ ਲਏ ਹਨ। ਹੁਣ ਭਾਰਤੀ ਟੀਮ ਦਾ ਸਾਮਨਾ ਬਾਂਗਲਾਦੇਸ਼ ਨਾਲ ਹੋਵੇਗਾ।

ਅਗਲੇ ਮੈਚ ਦੀ ਵਾਰੀ

Pic Credit: AFP/PTI/Blades of Glory

ਇਹ ਮੈਚ 19 ਅਕਤੂਬਰ ਨੂੰ ਪੁਣੇ 'ਚ ਖੇਡਿਆ ਜਾਵੇਗਾ ਅਤੇ ਇਸ ਮੈਚ ਲਈ ਦੋਵੇਂ ਟੀਮਾਂ ਪੁਣੇ ਪਹੁੰਚ ਚੁੱਕੀਆਂ ਹਨ। 

ਪੁਣੇ 'ਚ ਹੋਵੇਗਾ ਐਕਸ਼ਨ

ਮੈਦਾਨ 'ਚ ਜਿੱਥੇ ਦਿੱਗਜ਼ ਖਿਡਾਰੀਆਂ ਦਾ ਜਲਵਾ ਵੇਖਣ ਨੂੰ ਮਿਲੇਗਾ, ਉੱਥੇ ਹੀ ਫੈਨਸ ਕੋਲ ਇੱਕ ਚੰਗਾ ਮੌਕਾ ਹੋਵੇਗਾ ਕਿ ਉਹ ਕੋਹਲੀ ਦਾ ਇਤਿਹਾਸਿਕ ਬੈਟ ਵੇਖ ਸਕਣਗੇ ਅਤੇ ਉਹ ਵੀ ਸਿਰਫ਼ 200 ਰੁਪਏ 'ਚ।

ਫੈਨਸ ਕੋਲ ਮੌਕਾ

ਜੀ ਹਾਂ, ਪੁਣੇ 'ਚ ਦੁਨੀਆ ਦੇ ਸਭ ਤੋਂ ਖਾਸ Museum 'ਚੋਂ ਇੱਕ ਹੈ। ਇੱਥੇ ਸਾਬਕਾ ਕ੍ਰਿਕਟਰਾਂ ਤੋਂ ਲੈ ਕੇ ਮੌਜ਼ੂਦਾ ਕ੍ਰਿਕਟਰਾਂ ਦੇ 75000 ਯਾਦਗਾਰ ਆਈਟਮ ਰੱਖੇ ਹੋਏ ਹਨ, ਜਿਨ੍ਹਾਂ ਵਿੱਚ ਬੈਟ, ਜਰਸੀ, ਦਸਤਾਨੇ ਵਰਗੀਆਂ ਚੀਜ਼ਾਂ ਹਨ।

ਖਾਸ Museum

ਇਸ Museum ਦੀ ਸ਼ੁਰੂਆਤ ਪੁਣੇ ਦੇ ਰੋਹਨ ਪਾਟੇ ਨੇ, ਜੋ ਖੁਦ ਕਈ ਸਾਲ ਪਹਿਲੇ ਅੰਡਰ-19 ਕ੍ਰਿਕਟਰ ਸੀ, ਉਨ੍ਹਾਂ ਨੇ ਕੀਤੀ ਸੀ। ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇਸ ਦਾ ਉਦਘਾਟਨ ਕੀਤਾ ਸੀ।

2012 ਚ ਸ਼ੁਰੂ ਹੋਇਆ Museum 

ਇੱਥੇ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦੋ ਖਿਡਾਰੀਆਂ ਦੇ  ਵੱਖ-ਵੱਖ ਜ਼ੋਨ ਹਨ। ਸਚਿਨ ਜ਼ੋਨ ਚ ਉਨ੍ਹਾਂ ਦੀਆਂ ਕਈ ਚੀਜ਼ਾਂ ਸ਼ਾਮਲ ਹਨ। 2011 ਵਿਸ਼ਵ ਕੱਪ ਦੇ ਜਿੱਤ ਵਾਲੀ ਜਰਸੀ ਅਤੇ ਪੈਡਸ ਵੀ ਉੱਥੇ ਮੌਜ਼ੂਦ ਹਨ।

ਸਚਿਨ ਜ਼ੋਨ 'ਚ ਖਾਸ ਚੀਜ਼ਾਂ

ਉੱਥੇ ਹੀ ਕੋਹਲੀ ਨੇ 2017 'ਚ Museum ਚ ਆਪਣੇ ਜ਼ੋਨ ਦਾ ਉਦਘਾਟਨ ਕੀਤਾ ਸੀ। ਇੱਥੇ ਉਨ੍ਹਾਂ ਦਾ ਉਹ ਬੈਟ ਰੱਖਿਆ ਗਿਆ ਹੈ, ਜਿਸ ਨਾਲ ਉਨ੍ਹਾਂ ਨੇ 2016 ਟੀ20 ਵਿਸ਼ਵ ਕੱਪ 'ਚ ਪਲੇਅਰ ਆਫ ਦ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ।

ਕੋਹਲੀ ਦਾ ਇਤਿਹਾਸਿਕ ਬੈਟ

ਇੱਥੇ ਕੋਹਲੀ ਦੀ ਉਹ ਜਰਸੀ ਵੀ ਹੈ, ਜਿਸ ਨੂੰ ਪਹਿਣ ਕੇ ਉਨ੍ਹਾ ਨੇ 2015 ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਿਲਾਫ ਸੈਂਕੜਾ ਲਗਾਇਆ ਸੀ। ਇਹ ਸਭ ਸ਼ਾਨਦਾਰ ਚੀਜ਼ਾਂ ਸਿਰਫ਼ 200 ਰੁਪਏ ਦਾ ਟਿਕਟ ਲੈ ਕੇ ਵੇਖੀਆਂ ਜਾ ਸਕਦੀਆਂ ਹਨ।

ਸੈਂਕੜੇ ਵਾਲੀ ਜਰਸੀ

ਵਾਲਾਂ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ Black seeds ਦਾ ਤੇਲ