ਡੇਂਗੂ ਦੀ ਚਪੇਟ ਵਿੱਚ ਆਇਆ ਇਹ ਵੱਡਾ ਖਿਡਾਰੀ, ਮੈਚ ਤੋਂ ਇੱਕ ਦਿਨ ਪਹਿਲਾਂ ਪਹੁੰਚਿਆ ਹਸਪਤਾਲ
6 Jan 2024
TV9Punjabi
ਸ਼੍ਰੀਲੰਕਾ ਨੇ ਨਵੇਂ ਸਾਲ 2024 'ਚ ਜ਼ਿੰਬਾਬਵੇ ਖਿਲਾਫ਼ ਆਪਣੀ ਪਹਿਲੀ ਸੀਰੀਜ਼ ਖੇਡਣੀ ਹੈ। ਸ਼੍ਰੀਲੰਕਾ ਇਸ ਟੀਮ ਦੇ ਖਿਲਾਫ ਸ਼ਨੀਵਾਰ, 6 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ।
SL vs ZIM
Pic Credit: AFP/PTI/SLC
ਮੈਚ ਤੋਂ ਇਕ ਦਿਨ ਪਹਿਲਾਂ ਸ਼੍ਰੀਲੰਕਾ ਨੂੰ ਵੱਡਾ ਝਟਕਾ ਲੱਗਾ ਹੈ। ਸ਼੍ਰੀਲੰਕਾਈ ਖਿਡਾਰੀ ਪਥੁਮ ਨਿਸਾਂਕਾ ਬਿਮਾਰ ਪੈ ਗਏ ਹਨ। ਜਿਸ ਕਾਰਨ ਸੱਜੇ ਹੱਥ ਦਾ ਇਹ ਬੱਲੇਬਾਜ਼ ਵਨ-ਡੇ ਸੀਰੀਜ਼ ਤੋਂ ਬਾਹਰ ਹੋ ਗਿਆ ਹੈ।
ਸ਼੍ਰੀਲੰਕਾ ਨੂੰ ਵੱਡਾ ਝਟਕਾ
ਨਿਸਾਂਕਾ 'ਚ ਡੇਂਗੂ ਦੇ ਲੱਛਣ ਪਾਏ ਗਏ ਹਨ ਅਤੇ ਇਸ ਲਈ ਉਹ ਇਸ ਸੀਰੀਜ਼ ਤੋਂ ਬਾਹਰ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਇਹ ਜਾਣਕਾਰੀ ਦਿੱਤੀ ਹੈ।
ਡੇਂਗੂ ਦੀ ਚਪੇਟ
ਸ਼੍ਰੀਲੰਕਾ ਬੋਰਡ ਨੇ ਕਿਹਾ ਕਿ ਨਿਸਾਂਕਾ ਨੂੰ ਹੋਰ ਦੇਖਭਾਲ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਜਿਸ ਕਰਕੇ ਉਹ ਇਹ ਸੀਰੀਜ਼ ਨਹੀਂ ਖੇਡੇਗਾ।
ਹਸਪਤਾਲ 'ਚ ਭਰਤੀ
ਨਿਸਾਂਕਾ ਟੀਮ ਦੇ ਮੁੱਖ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਉਹ ਟੌਪ ਆਰਡਰ 'ਚ ਬੱਲੇਬਾਜ਼ੀ ਕਰਦਾ ਹੈ।
ਟੌਪ ਆਰਡਰ ਬੱਲੇਬਾਜ਼
ਨਿਸਾਂਕਾ ਨੇ ਵਨ-ਡੇ ਵਿਸ਼ਵ ਕੱਪ 'ਚ ਵੀ ਸ਼੍ਰੀਲੰਕਾ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਟੀਮ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਪਰ ਨਿਸਾਂਕਾ 9 ਮੈਚਾਂ 'ਚ 332 ਦੌੜਾਂ ਬਣਾ ਕੇ ਟੀਮ ਦੇ ਦੂਜੇ ਬੇਸਟ ਸਕੋਰਰ ਰਹੇ।
ਵਨ-ਡੇ ਵਿਸ਼ਵ ਕੱਪ
ਨਿਸਾਂਕਾ ਦੀ ਜਗ੍ਹਾ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਵਨ-ਡੇ ਸੀਰੀਜ਼ ਲਈ ਸ਼ੇਵਨ ਡੇਨੀਅਲ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
ਮਿਲਿਆ ਮੌਕਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
iPhone ਦੇ ਇਸ cover 'ਚ ਮਿਲੇਗਾ ਬਲੈਕਬੇਰੀ ਵਾਲਾ ਕੀਬੋਰਡ
Learn more