ਖ਼ਤਮ ਹੋ ਗਿਆ ਹੈ ਟੀਮ ਇੰਡੀਆ ਦੇ ਇਨ੍ਹਾਂ ਦਿੱਗਜ ਖਿਡਾਰੀਆਂ ਦਾ ਕੈਰੀਅਰ!

1 Dec 2023

TV9 Punjabi

ਸਾਊਥ ਅਫ੍ਰੀਕਾ ਵਿੱਚ ਅਗਲੇ ਮਹੀਨੇ ਟੀਮ ਇੰਡੀਆ ਨੇ T20, ਵਨਡੇ ਅਤੇ ਟੈਸਟ ਸੀਰੀਜ਼ ਖੇਡਣੀ ਹੈ। ਇਨ੍ਹਾਂ ਤਿੰਨ੍ਹਾਂ ਹੀ ਸੀਰੀਜ਼ ਦੇ ਲਈ ਟੀਮ ਇੰਡੀਆ ਦੇ ਅਲਗ-ਅਲਗ Squad ਦਾ ਐਲਾਨ ਹੋ ਗਿਆ ਹੈ।

ਟੀਮ ਇੰਡੀਆ ਦਾ ਐਲਾਨ

Credit: AFP/PTI/BCCI

ਵਰਲਡ ਕੱਪ 2023 ਫਾਈਨਲ ਦੀ ਹਾਰ ਤੋਂ ਬਾਅਦ ਤੋਂ ਬ੍ਰੇਕ 'ਤੇ ਚਲੇ ਗਏ ਕਪਤਾਨ ਰੋਹਿਤ ਸ਼ਰਮਾ,ਵਿਰਾਟ ਕੋਹਲੀ ਵਰਗੇ ਕਈ ਦਿੱਗਜ ਇਸ ਦੌਰੇ 'ਤੇ ਅਲਗ-ਅਲਗ ਸੀਰੀਜ਼ ਤੋਂ ਵਾਪਸੀ ਕਰਣਗੇ।

ਵਰਲਡ ਕੱਪ ਤੋਂ ਬਾਅਦ ਵਾਪਸੀ

ਨਾਲ ਹੀ ਇਸ ਦੌਰੇ 'ਤੇ ਕਈ ਨੌਜਵਾਨ ਖਿਡਾਰੀਆਂ ਨੂੰ ਵੀ ਤਿੰਨ ਫਾਰਮੇਟ ਵਿੱਚ ਮੌਕਾ ਦਿੱਤਾ ਗਿਆ ਹੈ। ਅਜਿਹੇ ਤਿੰਨ ਖਿਡਾਰੀ ਵੀ ਹਨ ਜਿਨ੍ਹਾਂ ਨੂੰ ਨਹੀਂ ਚੁਣਿਆ ਗਿਆ।

ਦਿੱਗਜਾਂ ਦੇ ਲਈ ਦਰਵਾਜ਼ੇ ਬੰਦ

ਇਸ ਵਿੱਚ ਸਭ ਤੋਂ ਵੱਡਾ ਨਾਂਅ ਹੈ ਅਜਿੰਕੇ ਰਹਾਣੇ। ਟੈਸਟ ਟੀਮ ਦੇ ਸਾਬਕਾ ਉਪ-ਕਪਤਾਨ ਨੂੰ ਇਸ ਸਾਲ WTC ਫਾਈਨਲ ਦੇ ਲਈ ਟੀਮ ਵਿੱਚ ਚੁਣਿਆ ਗਿਆ ਸੀ ਅਤੇ ਉਨ੍ਹਾਂ ਨੇ ਮੈਚ ਵਿੱਚ ਸਭ ਤੋਂ ਜ਼ਿਆਦਾ 136 ਦੌੜਾਂ ਬਣਾਇਆ ਸੀ।

ਰਹਾਣੇ ਦੀ ਫਿਰ ਤੋਂ ਛੁੱਟੀ

ਹਾਲਾਂਕਿ ਵੇਸਟਇੰਡੀਜ਼ ਦੌਰੇ 'ਤੇ ਉਹ 2 ਪਾਰੀਆਂ 'ਤੇ ਸਿਰਫ਼ 11 ਦੌੜਾਂ ਬਣਾ ਸਕੇ। ਹੁਣ ਉਨ੍ਹਾਂ ਨੂੰ ਸਾਊਥ ਅਫ੍ਰੀਕਾ ਦੇ ਲਈ ਨਹੀਂ ਚੁਨਿਆ ਗਿਆ ਅਤੇ ਉਨ੍ਹਾਂ ਦੀ ਥਾਂ ਸ਼ਰੇਅਸ਼ , ਰਿਤੂਰਾਜ ਵਰਗੇ ਬੱਲੇਬਾਜ਼ਾਂ ਨੂੰ ਚੁਣਿਆ ਗਿਆ ਹੈ।

ਹੁਣ ਵਾਪਸੀ ਮੁਸ਼ਕਿਲ

ਨੰਬਰ 3 'ਤੇ ਟੀਮ ਇੰਡੀਆ ਦੇ ਖਿਡਾਰੀ ਚੇਤੇਸ਼ਵਰ ਪੁਜਾਰਾ ਦੇ ਲਈ ਵੀ ਦਰਵਾਜੇ ਬੰਦ ਦਿਖਾਈ ਦੇ ਰਹੇ ਹਨ। 

ਪੁਜਾਰਾ ਦਾ ਵੀ ਗੇਮ ਓਵਰ!

ਦਿੱਗਜ ਪੇਸਰ ਉਮੇਸ਼ ਯਾਦਵ ਦੀ ਵੀ ਛੁੱਟੀ ਹੋ ਗਈ ਹੈ। ਉਮੇਸ਼ ਵੀ ਟੈਸਟ ਟੀਮ ਦਾ ਹਿੱਸਾ ਸੀ ਪਰ ਬਹੁਤ ਘੱਟ ਮੌਕੇ ਹੀ ਮਿਲ ਰਹੇ ਸੀ। ਇਸ ਸਾਲ 3 ਟੈਸਟ ਵਿੱਚ ਉਹ ਸਿਰਫ਼ 5 ਵਿਕੇਟ ਲੈ ਸਕੇ। 

ਉਮੇਸ਼ ਯਾਦਵ

ਕੀ ਤੁਸੀਂ ਵੀ ਸਰਦੀਆਂ ਵਿੱਚ ਸਿਰ ਦਰਦ ਤੋਂ ਹੋ ਪਰੇਸ਼ਾਨ? ਇਹ ਨੁਸਖੇ ਕਰਨਗੇ ਮਦਦ