ਆਸਟ੍ਰੇਲੀਆਈ ਗੇਂਦਬਾਜ਼ਾਂ ਦੀ ਕਲਾਸ ਲੈਣ ਲਈ ਸੂਰਿਆਕੁਮਾਰ ਯਾਦਵ ਤਿਆਰ, ਮੈਚ ਤੋਂ ਪਹਿਲਾਂ ਦਿਖਾਇਆ ਟ੍ਰੇਲਰ

7 Oct 2023

TV9 Punjabi

ਵਿਸ਼ਵ ਕੱਪ 2023 'ਚ ਭਾਰਤ ਆਪਣੇ ਅਭਿਆਨ ਦੀ ਸ਼ੂਰੂਆਤ ਐਤਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਚੇਨਈ ਵਿੱਚ ਕਰੇਗਾ।

ਭਾਰਤ-ਆਸਟ੍ਰੇਲੀਆ ਦਾ ਮੈਚ

ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਨੇ ਦੋ ਅਲੱਗ-ਅਲੱਗ ਸੈਸ਼ਨਾਂ ਵਿੱਚ ਬੱਲੇਬਾਜ਼ੀ ਦਾ ਅਭਿਆਸ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟੀ20 ਸਟਾਈਲ 'ਚ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ। 

ਸੂਰਿਆਕੁਮਾਰ ਦੀ ਬੇਖੌਫ ਬੱਲੇਬਾਜ਼ੀ

ਭਾਰਤੀ ਕਪਤਾਨ ਰੋਹਿਤ ਸ਼ਰਮਾ ਅਭਿਆਸ ਸੈਸ਼ਨ  ਦੌਰਾਨ ਖਿਡਾਰੀਆਂ 'ਤੇ ਨਜ਼ਰ ਰੱਖ ਰਹੇ ਸਨ। ਉਹ ਸ਼੍ਰੇਅਸ ਅਈਅਰ ਨਾਲ ਫੀਲਡ 'ਚ 10 ਮਿੰਟ ਤੱਕ ਗੱਲ ਕਰਦੇ ਨਜ਼ਰ ਆਏ।

ਰੋਹਿਤ ਨੇ ਰੱਖੀ ਨਜ਼ਰ

ਸੂਰਿਆਕੁਮਾਰ ਅਭਿਆਸ ਸੈਸ਼ਨ ਦੌਰਾਨ ਪੂਰੀ ਫੋਰਮ ਵਿੱਚ ਨਜ਼ਰ ਆਏ। ਸੈਸ਼ਨ ਦੌਰਾਨ ਉਹਨਾਂ ਦੇ ਬੱਲੇ ਤੋਂ ਹਰ ਪ੍ਰਕਾਰ ਦੇ ਸ਼ਾਟ ਦੇਖਣ ਨੂੰ ਮਿਲੇ।

ਫੋਰਮ 'ਚ ਦਿਖੇ ਸੂਰਿਆ

ਨੈਟ ਸੈਸ਼ਨ ਦੌਰਾਨ ਇਸ਼ਾਨ ਕਿਸ਼ਨ ਵੀ ਅਭਿਆਸ ਕਰਦੇ ਨਜ਼ਰ ਆਏ। ਸ਼ੁਭਮਨ ਗਿੱਲ ਦੇ ਬਿਮਾਰ ਹੋਣ ਦੇ ਕਾਰਨ ਇਸ਼ਾਨ ਨੂੰ ਟੀਮ ਵਿੱਚ ਖੇਡਣ ਦਾ ਮੌਕਾ ਮਿਲ ਸਕਦਾ ਹੈ।

ਖੇਡ ਸਕਦੇ ਹਨ ਇਸ਼ਾਨ

ਵਿਰਾਟ ਕੋਹਲੀ ਤੋਂ ਇਲਾਵਾ ਜਿਆਦਾਤਰ ਬੱਲੇਬਾਜ਼ ਅਭਿਆਸ ਸੈਸ਼ਨ ਦੌਰਾਨ ਗੇਂਦਬਾਜ਼ਾਂ ਅੱਗੇ ਸੰਘਰਸ਼ ਕਰਦੇ ਹੋਏ ਨਜ਼ਰ ਆਏ।

ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨੀ

ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਮੁਕਾਬਲਾ ਚੇਨਈ ਵਿੱਚ ਹੋਵੇਗਾ। ਰੋਹਿਤ ਇਸ ਮੈਚ ਵਿੱਚ 2 ਪੇਸਰ ਦੇ ਨਾਲ 3 ਸਪਿਨਰਾਂ ਨੂੰ ਟੀਮ ਵਿੱਚ ਜਗ੍ਹਾ ਦੇ ਸਕਦੇ ਹਨ।

3 ਸਪਿਨਰ-2 ਪੇਸਰ

9000 ਰੁਪਏ 'ਚ ਘਰ ਲੈ ਆਓ Bullet, ਸਿਰਫ਼ ਇਨ੍ਹੀਂ ਹੀ ਦੇਣੀ ਪਵੇਗੀ ਕਿਸ਼ਤ