ਵਰਲਡ ਕੱਪ ਜਿੱਤਣ ਤੋਂ ਬਾਅਦ ਜਿੱਥੇ ਪਹੁੰਚੇ ਸਨ ਧੋਨੀ, ਹੁਣ ਹਰਮਨਪ੍ਰੀਤ ਕੌਰ ਵੀ 

04-11- 2025

TV9 Punjabi

Author:Yashika.Jethi

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ  ਇਤਿਹਾਸ ਰਚਦਿਆਂ ਪਹਿਲੀ ਵਾਰ ਵਨਡੇ ਵਰਲਡ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ।

ਵਰਲਡ ਚੈਂਪੀਅਨ ਟੀਮ ਇੰਡੀਆ

2 ਨਵੰਬਰ ਨੂੰ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਵਰਲਡ ਕੱਪ ਫਾਈਨਲ ਵਿੱਚ ਭਾਰਤ ਨੇ ਸਾਉਥ ਅਫਰੀਕਾ ਨੂੰ ਹਰਾਇਆ। ਇਸ ਨਾਲ ਹੀ ਉਹ ਕਪਿਲ ਦੇਵ ਅਤੇ ਐਮਐਸ ਧੋਨੀ ਤੋਂ ਬਾਅਦ ਵਨਡੇ ਵਰਲਡ ਕੱਪ ਜਿਤਾਉਣ ਵਾਲੀ ਤੀਜੀ ਭਾਰਤੀ ਕਪਤਾਨ ਬਣ ਗਈ।

ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ

ਵਨਡੇ ਵਰਲਡ ਕੱਪ 2025 ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦਾ ਟ੍ਰਾਫੀ ਨਾਲ ਖਾਸ ਫੋਟੋਸ਼ੂਟ ਕੀਤਾ ਗਿਆ, ਜੋ ਇਸ ਵੇਲੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਫੋਟੋਸ਼ੂਟ ਨੇ ਫੈਨਜ਼ ਨੂੰ 14 ਸਾਲ ਪਹਿਲਾਂ ਵਾਲੇ ਐਮਐਸ ਧੋਨੀ ਮੁਮੈਂਟ ਦੀ ਯਾਦ ਤਾਜ਼ਾ ਕਰ ਦਿੱਤੀ।

ਹਰਮਨਪ੍ਰੀਤ ਦਾ ਖਾਸ ਫੋਟੋਸ਼ੂਟ

ਹਰਮਨਪ੍ਰੀਤ ਕੌਰ ਨੇ ਵਰਲਡ ਕੱਪ ਟ੍ਰਾਫੀ ਨਾਲ ਮੁੰਬਈ ਦੇ ਗੇਟਵੇ ਆਫ ਇੰਡੀਆ 'ਤੇ ਫੋਟੋਸ਼ੂਟ ਕਰਵਾਇਆ। ਸਾਲ 2011 ਵਿੱਚ ਐਮਐਸ ਧੋਨੀ ਨੇ ਵੀ ਖਿਤਾਬ ਜਿੱਤਣ ਤੋਂ ਬਾਅਦ ਇਥੇ ਹੀ ਫੋਟੋਸ਼ੂਟ ਕਰਵਾਇਆ ਸੀ।

ਧੋਨੀ ਮੋਮੈਂਟ ਦੀ ਯਾਦ ਤਾਜਾ

ਆਈਸੀਸੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਹਰਮਨਪ੍ਰੀਤ ਕੌਰ ਦੀਆਂ ਕੁਝ ਫੋਟੋਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਗੇਟਵੇ ਆਫ ਇੰਡੀਆ 'ਤੇ ਟ੍ਰਾਫੀ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

  ICCI ਨੇ ਸ਼ੇਅਰ ਕੀਤੀਆਂ ਤਸਵੀਰਾਂ

ਹਰਮਨਪ੍ਰੀਤ ਕੌਰ ਲਈ ਇਹ ਟੂਰਨਾਮੈਂਟ ਕਾਫ਼ੀ ਯਾਦਗਾਰ ਰਿਹਾ। ਇੱਕ ਸਮੇਂ ਉਹਨਾਂ ਦੀ ਟੀਮ 'ਤੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ, ਪਰ ਟੀਮ ਨੇ ਦਮਦਾਰ ਵਾਪਸੀ ਕੀਤੀ ਅਤੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਰਗੀ ਵੱਡੀ ਟੀਮ ਨੂੰ ਵੀ ਹਰਾਇਆ।

ਟੀਮ ਦੀ ਦਮਦਾਰ ਵਾਪਸੀ

ਲਗਾਤਾਰ 3 ਜਿੱਤ ਤੋਂ ਬਾਅਦ BCCI ਨੇ ਇਨਾਮ ਵਜੋਂ ਦਿੱਤੇ 234 ਕਰੋੜ ਰੁਪਏ।