04-11- 2025
TV9 Punjabi
Author:Yashika.Jethi
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। ਇਸ ਕਰਕੇ ਇਹ ਆਪਣੇ ਖਿਡਾਰੀਆਂ ‘ਤੇ ਵੀ ਖੂਬ ਪੈਸਾ ਖਰਚਦਾ ਹੈ। ਇਸਦਾ ਸਭ ਤੋਂ ਵੱਡੀ ਮਿਸਾਲ ਬੀਸੀਸੀਆਈ ਵੱਲੋਂ ਦਿੱਤੀ ਜਾਣ ਵਾਲੀ ਇਨਾਮੀ ਰਕਮ ਹੈ।
ਟੀਮ ਇੰਡੀਆ ਵੱਲੋਂ ਪਿਛਲੇ ਤਿੰਨ ਆਈਸੀਸੀ ਟੂਰਨਾਮੈਂਟ ਜਿੱਤਣ ‘ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕਰੋੜਾਂ ਰੁਪਏ ਦਾ ਇਨਾਮ ਦਿੱਤਾ ਹੈ, ਜਿਸ ਵਿੱਚ ਹਾਲ ਹੀ ਵਿੱਚ ਆਈਸੀਸੀ ਮਹਿਲਾ ਵਰਲਡ ਕਪ ਦਾ ਚੈਂਪੀਅਨ ਬਣਨਾ ਵੀ ਸ਼ਾਮਲ ਹੈ।
ਬੀਸੀਸੀਆਈ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਪਹਿਲਾ ਵਨਡੇ ਵਰਲਡ ਕੱਪ ਜਿੱਤਣ 'ਤੇ 51 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪੁਰਸ਼ ਟੀ20 ਵਰਲਡ ਕੱਪ ਅਤੇ ਚੈਂਪਿਅਨ ਟ੍ਰਾਫੀ ਦੌਰਾਨ ਵੀ ਕੁਝ ਇਸੇ ਤਰ੍ਹਾਂ ਦੇ ਇਨਾਮ ਦੇਖਣ ਨੂੰ ਮਿਲੇ ਸਨ।
ਟੀਮ ਇੰਡੀਆ ਨੇ ਸਾਲ 2024 ਵਿੱਚ ਟੀ20 ਵਰਲਡ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਉਸ ਵੇਲੇ ਵੀ ਬੀਸੀਸੀਆਈ ਨੇ ਟੀਮ ਨੂੰ ਇਨਾਮ ਦੇ ਤੌਰ 'ਤੇ 125 ਕਰੋੜ ਰੁਪਏ ਦਿੱਤੇ ਸਨ, ਜੋ ਕ੍ਰਿਕਟ ਇਤਿਹਾਸ ਵਿੱਚ ਅਜੇ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਕਮ ਹੈ।
ਚੈਂਪਿਅਨਜ਼ ਟ੍ਰਾਫੀ 2025 ਦੌਰਾਨ ਵੀ ਕੁਝ ਇਸੇ ਤਰ੍ਹਾਂ ਦੇ ਨਜ਼ਾਰੇ ਦੇਖਣ ਨੂੰ ਮਿਲੇ ਸਨ। ਟੀਮ ਇੰਡੀਆ ਦੇ ਚੈਂਪਿਅਨ ਬਣਨ 'ਤੇ ਬੀਸੀਸੀਆਈ ਨੇ 58 ਕਰੋੜ ਰੁਪਏ ਦੀ ਇਨਾਮੀ ਰਕਮ ਦਾ ਐਲਾਨ ਕੀਤਾ ਸੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਪਿਛਲੇ 3 ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤੀ ਖਿਡਾਰੀਆਂ ਨੂੰ ਇਨਾਮੀ ਰਕਮ ਦੇ ਤੌਰ 'ਤੇ ਕੁੱਲ 234 ਕਰੋੜ ਰੁਪਏ ਦੇ ਚੁੱਕਾ ਹੈ।