ਬਾਬਰ ਆਜ਼ਮ ਦੇ ਸਾਥੀ  ਨੇ ਲਾਏ ਇਲਜ਼ਾਮ!

2 Jan 2024

TV9Punjabi

ਫਖਰ ਜ਼ਮਾਨ ਨੇ ਕਿਹਾ ਕਿ ਬਾਬਰ ਆਜ਼ਮ ਨੇ ਸਾਡੀ ਆਦਤ ਖਰਾਬ ਕਰ ਦਿੱਤੀ ਹੈ। ਉਨ੍ਹਾਂ ਇਹ ਗੱਲ ਉਸਾਰੂ ਢੰਗ ਨਾਲ ਕਹੀ।

ਬਾਬਰ ਨੇ ਕੀਤੀ ਆਦਤ ਖ਼ਰਾਬ!

Pic Credit: AFP/PTI/PCB

ਫਖਰ ਜ਼ਮਾਨ ਅਸਲ ਵਿੱਚ ਬਾਬਰ ਆਜ਼ਮ ਦੀ ਸੈਂਕੜਾ ਬਣਾਉਣ ਦੀ ਕਾਬਲੀਅਤ ਦੀ ਤਾਰੀਫ਼ ਕਰ ਰਹੇ ਸਨ। ਉਨ੍ਹਾਂ ਮੁਤਾਬਕ ਬਾਬਰ ਨੇ ਹਰ ਦੂਜੇ ਮੈਚ 'ਚ ਸੈਂਕੜਾ ਲਗਾਇਆ ਹੈ ਅਤੇ ਹੁਣ ਸਾਡੀ ਆਦਤ ਖਰਾਬ ਹੋ ਗਈ ਹੈ।

ਸੈਂਕੜਾ ਬਨਾਉਣ ਦੀ ਆਦਤ

ਸਿਡਨੀ ਟੈਸਟ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਫਖਰ ਜ਼ਮਾਨ ਨੇ ਕਿਹਾ ਕਿ ਬਾਬਰ ਇਸ ਸਮੇਂ ਹਰ ਮੈਚ 'ਚ 40 ਦੇ ਕਰੀਬ ਦੌੜਾਂ ਬਣਾ ਰਹੇ ਹਨ, ਜੋ ਉਨ੍ਹਾਂ ਦੀ ਕਾਬਲੀਅਤ ਦੇ ਬਰਾਬਰ ਨਹੀਂ ਜਾ ਰਿਹਾ ਹੈ।

ਸਿਡਨੀ ਟੈਸਟ 

ਹਾਲਾਂਕਿ ਫਖਰ ਜ਼ਮਾਨ ਨੇ ਉਮੀਦ ਜਤਾਈ ਹੈ ਕਿ ਬਾਬਰ ਆਜ਼ਮ ਸਿਡਨੀ ਟੈਸਟ 'ਚ ਵੱਡੀ ਪਾਰੀ ਖੇਡਣਗੇ। ਉਹ ਆਪਣੀ ਯੋਗਤਾ ਅਨੁਸਾਰ ਪ੍ਰਦਰਸ਼ਨ ਕਰਨਗੇ।

ਫਖਰ ਜ਼ਮਾਨ

ਉਨ੍ਹਾਂ ਨੇ ਮੰਨਿਆ ਕਿ ਹਰ ਕ੍ਰਿਕਟਰ ਦੀ ਜ਼ਿੰਦਗੀ 'ਚ ਮਾੜਾ ਦੌਰ ਆਉਂਦਾ ਹੈ ਅਤੇ ਬਾਬਰ ਆਜ਼ਮ ਇਸ ਸਮੇਂ ਉਸੇ ਦੌਰ 'ਚੋਂ ਗੁਜ਼ਰ ਰਹੇ ਹਨ।

ਬਾਬਰ ਅਜੇ ਬੁਰੇ ਫਾਰਮ ਚੋਂ ਲੰਘ ਰਹੇ

ਫਖਰ ਮੁਤਾਬਕ ਅਜਿਹੇ ਸਮੇਂ 'ਚ ਸਖਤ ਮਿਹਨਤ ਕਰਨਾ ਅਤੇ ਖੇਡ 'ਤੇ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ, ਤਾਂ ਹੀ ਖਿਡਾਰੀ ਵਾਪਸੀ ਕਰ ਸਕਦਾ ਹੈ।

ਮਿਹਨਤ ਜ਼ਰੂਰੀ

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਦਾ ਤੀਜਾ ਅਤੇ ਆਖਰੀ ਟੈਸਟ 3 ਜਨਵਰੀ ਤੋਂ ਸਿਡਨੀ 'ਚ ਖੇਡਿਆ ਜਾਣਾ ਹੈ।

3 ਜਨਵਰੀ ਨੂੰ ਆਖਿਰੀ ਟੇਸਟ

60 ਦੀ ਉੱਮਰ ਵਿੱਚ ਵੀ ਸਾਲਾਂ ਪੁਰਾਣੀ ਗੱਲ ਰਵੇਗੀ ਯਾਦ, ਅਪਣਾਓ ਇਹ ਚੰਗੀ ਆਦਤਾਂ