60 ਦੀ ਉੱਮਰ ਵਿੱਚ ਵੀ ਸਾਲਾਂ ਪੁਰਾਣੀ ਗੱਲ ਰਵੇਗੀ ਯਾਦ, ਅਪਣਾਓ ਇਹ ਚੰਗੀ ਆਦਤਾਂ
2 Jan 2024
TV9Punjabi
ਇੱਕ ਉਮਰ ਤੋਂ ਬਾਅਦ, ਸਕਿਨ ਤੋਂ ਲੈ ਕੇ ਸਿਹਤ ਤੱਕ ਹਰ ਚੀਜ਼ 'ਤੇ ਉਮਰ ਸਬੰਧੀ ਸੰਕੇਤ ਦਿਖਾਈ ਦੇਣ ਲੱਗ ਪੈਂਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਯਾਦਦਾਸ਼ਤ ਦਾ ਕਮਜ਼ੋਰ ਹੋਣਾ।
ਯਾਦਦਾਸ਼ਤ ਦਾ ਕਮਜ਼ੋਰ ਹੋਣਾ
ਜੇਕਰ ਸਹੀ ਉਮਰ ਤੋਂ ਰੁਟੀਨ ਵਿਚ ਕੁਝ ਚੰਗੀਆਂ ਆਦਤਾਂ ਅਪਣਾ ਲਈਆਂ ਜਾਣ ਤਾਂ 60 ਸਾਲ ਦੀ ਉਮਰ ਤੋਂ ਬਾਅਦ ਵੀ ਯਾਦਦਾਸ਼ਤ ਮਜ਼ਬੂਤ ਰਹਿੰਦੀ ਹੈ ਅਤੇ ਤੁਸੀਂ ਗੱਲਾਂ ਨੂੰ ਨਹੀਂ ਭੁੱਲਦੇ।
ਰੁਟੀਨ ਵਿੱਚ ਚੰਗੀਆਂ ਆਦਤਾਂ
ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ ਅਤੇ ਜਾਗਣ ਅਤੇ ਸੋਣ ਦੇ ਸਮੇਂ ਨੂੰ ਸਹੀ ਰੱਖਣਾ ਵੀ ਜ਼ਰੂਰੀ ਹੈ।
7 ਤੋਂ 8 ਘੰਟੇ ਦੀ ਨੀਂਦ
ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਲਈ ਸਮਾਂ ਕੱਢੋ। ਇਸ ਨਾਲ ਤੁਸੀਂ ਫਰੈਸ਼ ਮਹਿਸੂਸ ਕਰਦੇ ਹੋ ਅਤੇ ਤਣਾਅ ਨੂੰ ਵੀ ਦੂਰ ਰੱਖ ਸਕਦੇ ਹਨ, ਇਸ ਨਾਲ ਤੁਹਾਡਾ ਬ੍ਰੇਨ ਹੈਲਦੀ ਰਹਿੰਦਾ ਹੈ।
ਫ੍ਰੀ ਟਾਇਮ ਜ਼ਰੂਰੀ
ਉਮਰ ਤੋਂ ਬਾਅਦ ਵੀ ਮਨ ਨੂੰ ਸ਼ਾਂਤ ਅਤੇ ਸਿਹਤਮੰਦ ਰੱਖਣ ਲਈ ਰੋਜ਼ਾਨਾ ਕੁਝ ਮਿੰਟ ਮੈਡੀਟੇਸ਼ਨ ਅਤੇ ਯੋਗਾ ਕਰਨਾ ਬਹੁਤ ਜ਼ਰੂਰੀ ਹੈ।
ਮੈਡੀਟੇਸ਼ਨ
ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਲਈ ਆਪਣੀ ਡਾਈਟ 'ਚ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ, ਇਸ ਤੋਂ ਇਲਾਵਾ ਅਖਰੋਟ ਅਤੇ ਬਦਾਮ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।
ਡਾਈਟ
ਯਾਦਦਾਸ਼ਤ ਨੂੰ ਮਜ਼ਬੂਤ ਰੱਖਣ ਲਈ ਸ਼ਰਾਬ, ਸਿਗਰਟ, ਸੋਡਾ ਅਤੇ ਅਨਹੈਲਦੀ ਖਾਣੇ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ।
ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਦੂਰੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਗੈਸ ਸਿਲੰਡਰ ਦੀਆਂ ਕੀਮਤਾਂ 10 ਦਿਨਾਂ ‘ਚ ਦੂਜੀ ਵਾਰ ਘਟੀਆਂ
Learn more