ਗੈਸ ਸਿਲੰਡਰ ਦੀਆਂ ਕੀਮਤਾਂ 10 ਦਿਨਾਂ ‘ਚ ਦੂਜੀ ਵਾਰ ਘਟੀਆਂ 

1 Jan 2024

TV9Punjabi

IOCL ਨੇ ਦੇਸ਼ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਿੱਚ ਇੱਕ ਮਹੀਨੇ ਵਿੱਚ ਦੂਜੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ।

 ਨਵੇਂ ਸਾਲ ਦਾ ਤੋਹਫਾ

ਹਾਲਾਂਕਿ, ਕੀਮਤ ਵਿੱਚ ਮਾਮੂਲੀ ਗਿਰਾਵਟ ਹੈ। ਜੇਕਰ ਪੂਰੇ ਮਹੀਨੇ ਦਾ ਹਿਸਾਬ ਕਰੀਏ ਤਾਂ ਕੀਮਤ 39 ਰੁਪਏ ਤੋਂ 44 ਰੁਪਏ ਤੱਕ ਡਿੱਗ ਗਈ ਹੈ। 

ਮਾਮੂਲੀ ਗਿਰਾਵਟ

ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਆਖਰੀ ਗਿਰਾਵਟ 30 ਅਗਸਤ ਨੂੰ ਦੇਖਣ ਨੂੰ ਮਿਲੀ ਸੀ।

ਘਰੇਲੂ ਗੈਸ ਸਿਲੰਡਰ 

ਇਕ ਮਹੀਨੇ ‘ਚ ਦੂਜੀ ਵਾਰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। 

ਦੂਜੀ ਵਾਰ ਸਸਤਾ ਹੋਇਆ ਸਿਲੰਡਰ

ਅੰਕੜਿਆਂ ਦੀ ਮੰਨੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਗੈਸ ਸਿਲੰਡਰ ਦੀ ਕੀਮਤ 1.5 ਰੁਪਏ ਘੱਟ ਕੇ 1755.50 ਰੁਪਏ ‘ਤੇ ਆ ਗਈ ਹੈ।

ਦਿੱਲੀ ‘ਚ ਗੈਸ ਸਿਲੰਡਰ ਦੀ ਕੀਮਤ

ਸਰਕਾਰ ਨੇ 29 ਅਗਸਤ ਨੂੰ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕੀਤੀ ਸੀ। 

200 ਰੁਪਏ ਦੀ ਕਟੌਤੀ 

30 ਅਗਸਤ ਤੋਂ ਪਹਿਲਾਂ, ਦੇਸ਼ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1 ਅਪ੍ਰੈਲ, 2021 ਨੂੰ ਘਟਾਈ ਗਈ ਸੀ। ਉਸ ਸਮੇਂ ਆਈਓਸੀਐਲ ਨੇ ਕੀਮਤ ਵਿੱਚ ਸਿਰਫ 10 ਰੁਪਏ ਦੀ ਕਟੌਤੀ ਕੀਤੀ ਸੀ।

 ਸਿਰਫ 10 ਰੁਪਏ ਦੀ ਕਟੌਤੀ ਕੀਤੀ ਸੀ

ਪੰਜਾਬ 'ਚ ਨਵੇਂ ਸਾਲ ਦੀ ਸ਼ੁਰੂਆਤ, ਆਂਗਣਵਾੜੀ ਕੇਂਦਰਾਂ ਦਾ ਬਦਲਿਆ ਸਮਾਂ