ਕੀ ਗਿੱਲ ਭਾਰਤੀ ਟੈਸਟ  ਟੀਮ ਤੋਂ ਬਾਹਰ ਹੋਣਗੇ?

29 Dec 2023

TV9Punjabi

ਸੈਂਚੁਰੀਅਨ ਟੈਸਟ ਸਿਰਫ 3 ਦਿਨਾਂ 'ਚ ਹਾਰਨ ਤੋਂ ਬਾਅਦ ਪੂਰੀ ਭਾਰਤੀ ਟੀਮ ਦਾ ਪ੍ਰਦਰਸ਼ਨ ਸਵਾਲਾਂ ਦੇ ਘੇਰੇ 'ਚ ਹੈ। ਪਰ ਆਰੋਪ ਗਿੱਲ 'ਤੇ ਜ਼ਿਆਦਾ ਲਾਇਆ ਲਾਇਆ ਜਾ ਰਿਹਾ ਹੈ। 

ਸੈਂਚੁਰੀਅਨ ਟੈਸਟ

Pic credit: AFP/PTI

ਕੀ ਸ਼ੁਭਮਨ ਗਿੱਲ ਨੂੰ ਟੈਸਟ ਟੀਮ 'ਚ ਨਹੀਂ ਮਿਲੀ ਜਗ੍ਹਾ? ਕੀ ਉਸ ਨੂੰ ਟੈਸਟ ਪਲੇਇੰਗ ਇਲੈਵਨ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ? ਅਜਿਹੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਸ਼ੁਭਮਨ ਗਿੱਲ ਨੂੰ ਲੈ ਕੇ ਸਵਾਲ

ਦਿਨੇਸ਼ ਕਾਰਤਿਕ ਨੇ ਗਿੱਲ 'ਤੇ ਨਿਸ਼ਾਨਾ ਸਾਧਦੇ ਹੋਏ ਅਜਿਹੇ ਸਵਾਲ ਚੁੱਕੇ ਹਨ। ਉਨ੍ਹਾਂ ਮੁਤਾਬਕ ਗਿੱਲ ਦੀ ਟੈਸਟ ਟੀਮ ਵਿੱਚ ਮੌਜੂਦਗੀ ਇੱਕ ਵੱਡਾ ਸਵਾਲ ਹੈ।

ਦਿਨੇਸ਼ ਕਾਰਤਿਕ ਨੇ ਚੁੱਕੇ ਸਵਾਲ

ਕਾਰਤਿਕ ਨੇ ਕ੍ਰਿਕਬਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਿੱਲ ਟੈਸਟ 'ਚ ਉਮੀਦਾਂ 'ਤੇ ਖਰਾ ਨਹੀਂ ਉਤਰੇ। ਜੇਕਰ ਉਹ ਅਗਲੇ ਟੈਸਟ ਮੈਚ 'ਚ ਚੰਗਾ ਨਹੀਂ ਖੇਡਦੇ ਤਾਂ ਉਨ੍ਹਾਂ ਦੀ Position ਰਾਡਾਰ 'ਤੇ ਹੋਵੇਗੀ।

ਰਾਡਾਰ 'ਤੇ ਹੋਵੇਗੀ Position

ਸੈਂਚੁਰੀਅਨ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ 'ਚ ਗਿੱਲ ਨੇ ਦੋਵੇਂ ਪਾਰੀਆਂ 'ਚ ਸਿਰਫ 28 ਦੌੜਾਂ ਬਣਾਈਆਂ ਸਨ।

ਸਿਰਫ 28 ਦੌੜਾਂ ਬਣਾਈਆਂ 

ਹੁਣ ਤੱਕ ਉਹ ਟੈਸਟ ਕ੍ਰਿਕਟ 'ਚ 35 ਪਾਰੀਆਂ ਖੇਡ ਚੁੱਕੇ ਹਨ ਪਰ ਉਹ 1000 ਦੌੜਾਂ ਵੀ ਪੂਰੀਆਂ ਨਹੀਂ ਕਰ ਸਕੇ ਹਨ। ਇੰਨੀਆਂ ਪਾਰੀਆਂ ਤੋਂ ਬਾਅਦ ਵੀ ਉਨ੍ਹਾਂ ਤੋਂ ਵੱਧ ਦੌੜਾਂ ਅਸ਼ਵਿਨ ਦੇ ਨਾਂ ਦਰਜ ਸੀ।

35 ਪਾਰੀਆਂ

ਸਪੱਸ਼ਟ ਹੈ ਕਿ ਗਿੱਲ ਦਾ ਟੈਸਟ ਕੈਰੀਅਰ ਹੁਣ ਉਨ੍ਹਾਂ ਦੇ ਹੱਥਾਂ ਵਿੱਚ ਹੈ। ਜੇਕਰ ਉਹ ਕੇਪਟਾਊਨ 'ਚ ਵੱਡੀ ਪਾਰੀ ਖੇਡਦੇ ਹਨ ਤਾਂ ਸਹੀ ਨਹੀਂ ਤਾਂ ਉਨ੍ਹਾਂ ਨੂੰ ਟੈਸਟ ਟੀਮ 'ਚੋਂ ਬਾਹਰ ਕਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

ਟੈਸਟ ਕੈਰੀਅਰ

EMI 'ਤੇ ਖ਼ਰੀਦ ਸਕਦੇ ਹੋ OLA ਇਲੈਕਟ੍ਰੀਕ ਸਕੂਟਰ, ਜਾਣੋ ਡਿਟੇਲਸ