9 Oct 2023
TV9 Punjabi
ਆਸਟ੍ਰੇਲੀਆ 'ਤੇ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਵੱਡਾ ਬਿਆਨ ਦਿੱਤਾ ਹੈ। ਰੋਹਿਤ ਦੇ ਮੁਤਾਬਿਕ, ਟੀਮ 'ਚ ਬਦਲਾਅ ਸੰਭਵ ਹੈ।
ਸਵਾਲ ਇਹ ਹੈ ਕਿ ਰੋਹਿਤ ਨੇ ਇਹ ਗੱਲ ਕਿਉਂ ਕਹੀ? ਕੀ ਉਹ ਆਸਟ੍ਰੇਲੀਆ ਦੇ ਖਿਲਾਫ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹੈ? ਜਾਂ ਫਿਰ ਇਸਦੇ ਪਿੱਛੇ ਕੋਈ ਹੋਰ ਵਜ੍ਹਾ ਹੈ।
ਆਸਟ੍ਰਲੀਆ ਦੇ ਖਿਲਾਫ ਚੇਨਈ 'ਚ ਖੇਡੇ ਗਏ ਵਿਸ਼ਵ ਕੱਪ 2023 ਦੇ ਆਪਣੇ ਪਹਿਲੇ ਮੈਚ 'ਚ ਭਾਰਤ ਨੇ 6 ਵਿਕੇਟਾਂ ਨਾਲ ਜਿੱਤ ਦਰਜ਼ ਕੀਤੀ।
ਮੁਸ਼ਕਿਲ ਪਿਚ 'ਤੇ ਭਾਰਤ ਨੂੰ ਮਿਲੀ ਇਸ ਜਿੱਤ ਤੋਂ ਬਾਅਦ ਰੋਹਿਤ ਨੇ ਜੋ ਕਿਹਾ ਉਸ ਨੇ ਸਭ ਦਾ ਧਿਆਨ ਖਿਚਿਆ
ਰੋਹਿਤ ਨੇ ਟੀਮ ਦੀ ਫੀਲਡਿੰਗ, ਗੇਂਦਬਾਜ਼ੀ ਅਤੇ ਵਿਰਾਟ-ਰਾਹੁਲ ਦੀ ਬੱਲੇਬਾਜ਼ੀ ਦੀ ਤਾਰੀਫ ਕੀਤੀ, ਜਿਸ ਤੋਂ ਸਾਫ ਹੈ ਕਿ ਉਹ ਆਸਟ੍ਰੇਲੀਆ ਖਿਲਾਫ ਪ੍ਰਦਰਸ਼ਨ ਤੋਂ ਨਾਖੁਸ਼ ਨਹੀਂ ਹਨ।
ਰੋਹਿਤ ਨੇ ਕੀਤੀ ਟੀਮ ਦੀ ਤਾਰੀਫ
ਇਹ ਚੀਜ਼ਾਂ ਦਾਨ ਕਰੋ
ਹੁਣ ਸਵਾਲ ਇਹ ਹੈ ਕਿ ਰੋਹਿਤ ਨੇ ਫਿਰ ਤੋਂ ਟੀਮ ਬਦਲਣ ਦੀ ਗੱਲ ਕਿਉਂ ਕੀਤੀ? ਇਸ ਲਈ ਇਸ ਦੇ ਪਿੱਛੇ ਕਾਰਨ ਸਥਿਤੀ ਹੈ। ਦਰਅਸਲ, ਭਾਰਤ ਨੇ ਵੱਖ-ਵੱਖ ਸ਼ਹਿਰਾਂ ਵਿੱਚ ਮੈਚ ਖੇਡਣੇ ਹਨ, ਜਿੱਥੇ ਹਾਲਾਤ ਵੀ ਵੱਖ-ਵੱਖ ਹੋਣਗੇ।
ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਕਿ ਟੀਮ 'ਚ ਹਰ ਜਗ੍ਹਾ ਦੇ ਹਾਲਾਤ ਦੇ ਹਿਸਾਬ ਨਾਲ ਬਦਲਾਅ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਵੀ ਇਸੇ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹਨ, ਜਿਸ ਕਰਕੇ ਇਹ ਹਰ ਸਥਿਤੀ ਲਈ ਤਿਆਰ ਹੈ।